June 24, 2024 5:43 pm
Malout

ਦੋ ਭੈਣਾਂ ਦੇ ਇਕਲੌਤੇ ਭਰਾ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਚੰਡੀਗੜ੍ਹ, 11 ਮਾਰਚ 2023: ਮਲੋਟ (Malout) ਦੇ ਨਜ਼ਦੀਕ ਪਿੰਡ ਝੰਡਵਾਲਾ ਚੜਤ ਦੇ ਇੱਕ 37 ਸਾਲ ਦੇ ਇਕ ਦੋ ਭੈਣਾਂ ਦੇ ਇਕਲੋਤੇ ਭਰਾ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਰੀ ਅਨੁਸਾਰ ਨੇ ਉਕਤ ਨੌਜਵਾਨ ਨੇ ਮਾਰਨ ਤੋਂ ਪਹਿਲਾਂ ਇਕ ਵੀਡਿਓ ਬਣਾਈ ਸੀ। ਥਾਣਾ ਸਿਟੀ ਮਲੋਟ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ |

ਮ੍ਰਿਤਕ ਨੌਜਵਾਨ ਦੀ ਪਛਾਣ 37 ਸਾਲ ਦੇ ਗੁਰਪਿਆਰ ਸਿੰਘ ਵਜੋਂ ਹੋਈ ਹੈ, ਜੋ ਕਿ ਪੋਸਟਮੈਨ ਵਜੋਂ ਸਰਵਿਸ ਕਰਦਾ ਸੀ | ਗੁਰਪਿਆਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੇ ਤਿੰਨ ਬੱਚੇ ਸਨ । ਜਿਸ ਨੇ ਮਰਨ ਤੋਂ ਪਹਿਲਾਂ ਇਕ ਵੀਡਿਓ ਵੀ ਵਾਇਰਲ ਕੀਤੀ ਜਿਸ ਵਿਚ ਆਪਣੀ ਪਤਨੀ ਨੂੰ ਕਹਿ ਰਿਹਾ ਕੇ ਮੇਰੇ ਲੜਕੇ ਅਤੇ ਬੱਚਿਆਂ ਦਾ ਧਿਆਨ ਰੱਖੀ।

ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਅਤੇ ਚਚੇਰੇ ਭਾਈ ਨੇ ਦੱਸਿਆ ਨੇ ਸਾਡੇ ਲੜਕੇ ਨੂੰ ਉਸ ਦਾ ਸਹੁਰਾ ਪਰਿਵਾਰ ਪਿਛਲੇ ਲੰਮੇ ਸਮੇ ਤੋ ਤੰਗ ਪ੍ਰੇਸ਼ਾਨ ਕਰ ਰਹੇ ਸੀ, ਕੁਝ ਮਹੀਨਿਆਂ ਤੋਂ ਉਸ ਦੀ ਪਤਨੀ ਵੀ ਆਪਣੇ ਪੇਕੇ ਚਲੀ ਗਈ ਸੀ । ਸਾਡੇ ਲੜਕੇ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ |ਜਿਸ ਤੋਂ ਦੁਖੀ ਹੋ ਕੇ ਆਪਣੀ ਜਾਨ ਗੁਆ ਦਿੱਤੀ । ਬਜ਼ੁਰਗ ਪਿਤਾ ਨੇ ਭਰੇ ਮਨ ਨਾਲ ਦੁੱਖ ਬਿਆਨ ਕਰਦੇ ਕਿਹਾ ਕਿ ਉਸ ਦੀ ਦੁਨੀਆ ਉਜੜ ਗਈ | ਜਿਸ ਦੇ ਸਹਾਰੇ ਹੀ ਅਸੀਂ ਜ਼ਿੰਦਗੀ ਬਤੀਤ ਕਰ ਰਹੇ ਸੀ, ਉਨ੍ਹਾਂ ਦੇ ਪੁੱਤ ਦੇ ਚਲੇ ਜਾਣ ਨਾਲ ਉਨਾਂ ਲੱਕ ਟੁੱਟ ਗਿਆ | ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ |

ਦੂਜੇ ਪਾਸੇ ਥਾਣਾ ਸਿਟੀ ਮਲੋਟ (Malout) ਦੇ ਥਾਣਾ ਮੁਖੀ ਵਰਣ ਮੱਟੂ ਨੇ ਦੱਸਿਆ ਕਿ ਕੱਲ੍ਹ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝੰਡਵਾਲਾ ਚੜਤ ਦੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਖੁਸੀ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕੇ ਇਹ ਘਰੇਲੂ ਤੌਰ ‘ਤੇ ਪ੍ਰੇਸ਼ਾਨ ਸੀ ਜੋ ਪਰਿਵਾਰ ਵਾਲੇ ਬਿਆਨ ਲਿਖਵਾਉਣਗੇ ਉਸੇ ਤਹਿਤ ਕਰਵਾਈ ਕੀਤੀ ਜਾਵੇਗੀ ।