FBI

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਮਾਰਨ ਦੀ ਧਮਕੀ ਦੇਣ ਵਾਲਾ FBI ਵੱਲੋਂ ਮੁਕਾਬਲੇ ‘ਚ ਢੇਰ

ਚੰਡੀਗੜ੍ਹ, 10 ਅਗਸਤ 2023: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਐਫਬੀਆਈ (FBI) ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਅਮਰੀਕਾ ਦੀ ਘਰੇਲੂ ਖੁਫੀਆ ਏਜੰਸੀ ਐਫਬੀਆਈ ਨੇ ਇਹ ਐਨਕਾਊਂਟਰ ਉਸ ਸਮੇਂ ਕੀਤਾ ਹੈ ਜਦੋਂ ਰਾਸ਼ਟਰਪਤੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਲਈ ਅਮਰੀਕੀ ਰਾਜ ਉਟਾਹ ਜਾਣ ਵਾਲੇ ਸਨ। ਸਤੰਬਰ 2022 ਵਿੱਚ, ਉਟਾਹ ਦੇ ਇੱਕ ਵਿਅਕਤੀ ਰੌਬਰਟਸਨ ਨੇ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

ਐਫਬੀਆਈ (FBI) ਦੇ ਅਨੁਸਾਰ, ਉਨ੍ਹਾਂ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਟਾਹ ਦੇ ਸਾਲਟ ਲੇਕ ਸਿਟੀ ਵਿੱਚ ਰੌਬਰਟਸਨ ਦੇ ਘਰ ਵਿੱਚ ਸਰਚ ਵਾਰੰਟ ਅਤੇ ਗ੍ਰਿਫਤਾਰੀ ਵਾਰੰਟ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਹ ਹਥਿਆਰਾਂ ਨਾਲ ਲੈਸ ਸੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਐਫਬੀਆਈ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਰੌਬਰਟਸਨ ਮਾਰਿਆ ਗਿਆ। ਇਹ ਮੁਕਾਬਲਾ ਬੁੱਧਵਾਰ ਨੂੰ ਅਮਰੀਕੀ ਸਮੇਂ ਮੁਤਾਬਕ ਸਵੇਰੇ 6.15 ਵਜੇ ਹੋਇਆ।

Scroll to Top