Municipal Corporation

ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਨੇ ਸਵੱਛਤਾ ਲਈ ਲੋਕਾਂ ਨੂੰ ਕੀਤਾ ਜਾਗਰੂਕ

ਐਸ.ਏ.ਐਸ.ਨਗਰ, 22 ਸਤੰਬਰ, 2023: ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ (Municipal Corporation) ,ਐਸ.ਏ.ਐਸ ਨਗਰ ਮੋਹਾਲੀ ਦੇ ਅਧਿਕਾਰੀਆਂ ਦੁਆਰਾ ਸਵੱਛਤਾ ਹੀ ਸੇਵਾ, ਇੰਡੀਅਨ ਸਵੱਛਤਾ ਲੀਗ ਸੀਜ਼ਨ-2 ਅਤੇ ਤੰਦਰੁਸਤ ਪੰਜਾਬ ਦੇ ਤਹਿਤ ਜਾਗਰੂਕਤਾ ਮੁਹਿੰਮ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚਲਾਈ ਜਾ ਰਹੀ ਹੈ।

ਇਸ ਤਹਿਤ ਅੱਜ ਸਫਾਈ ਸੇਵਕਾ ਨੂੰ ਪੀ ਪੀ ਈ ਕਿਟਸ ਵੰਡੀਆਂ ਗਈਆ। ਜਿਸ ਵਿੱਚ ਸਫਾਈ ਸੇਵਕਾਂ ਵਾਸਤੇ ਮਾਸਕ, ਗਲਵਸ ਅਤੇ ਗਮਬੂਟ ਵੰਡੇ ਗਏ। ਇਸ ਤੋਂ ਇਲਾਵਾ ਕੰਮ ਕਰਨ ਵਾਲੀ ਜਗ੍ਹਾਂ ਤੇ ਗੰਭੀਰ ਚੋਟਾਂ ਅਤੇ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਸਫਾਈ ਸੇਵਕਾਂ ਨੂੰ ਵਿਅਕਤੀਗਤ ਸੁਰੱਖਿਆ ਉਪਕਰਨ ਵੀ ਵੰਡੇ ਗਏ।

ਇਸ ਤੋਂ ਇਲਾਵਾ ਨਗਰ ਨਿਗਮ (Municipal Corporation) ,ਐਸ.ਏ.ਐਸ ਨਗਰ ਮੋਹਾਲੀ ਵਲੋਂ ਸਫਾਈ ਮੁਹਿੰਮ ਫੇਜ਼-9 ਵਿੱਚ ਸੜਕ ਨੂੰ ਸਾਫ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਸਫਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਤਾਂ ਜੋ ਮੋਹਾਲੀ ਕਲੀਨ ਸਿਟੀ, ਗਰੀਨ ਸਿਟੀ ਅਤੇ ਡਰੀਮ ਸਿਟੀ ਬਣ ਸਕੇ। ਇਸ ਮੌਕੇ ਨਗਰ ਨਿਗਮ, ਮੋਹਾਲੀ ਵਿੱਖੇ ਸਫਾਈ ਮਿਤਰਾ ਸੁਰਖਿਆ ਕੈਂਪ ਲਗਾਇਆ ਗਿਆ। ਜਿਸ ਵਿੱਚ ਸਫਾਈ ਸੇਵਕਾਂ ਨਾਲ ਸਬੰਧਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਹਰਮਿੰਦਰ ਸਿੰਘ (ਐਸ.ਆਈ), ਵੰਦਨਾ ਸੁਖੀਜਾ, ਆਰਜੂ ਤੰਵਰ, ਡਾ. ਵਰਿੰਦਰ ਕੌਰ, ਮਿਸ ਨੇਹਾ ਮੌਜੂਦ ਰਹੇ।

Scroll to Top