modi

ਕਾਰਗਿਲ ਵਿਜੇ ਦਿਵਸ ਮੌਕੇ ,ਪ੍ਰਧਾਨ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 26 ਜੁਲਾਈ: ਅੱਜ ਉਹ ਦਿਨ ਹੈ ਜਿਸ ਦਿਨ ਭਾਰਤ ਦਾ ਹਰ ਨਾਗਰਿਕ ਭਾਰਤੀ ਨਾਗਰਿਕ ਹੋਣ ਤੇ ਮਾਣ ਮਹਿਸੂਸ ਕਰਦਾ ਹੈ | ਇਸ ਦਿਨ ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਉਸ ਨੂੰ ਇਤਿਹਾਸ 26 ਜੁਲਾਈ ਕਾਰਗਿਲ ਵਿਜੇ ਦਿਵਸ ਵਲੋਂ ਯਾਦ ਕੀਤਾ ਜਾਂਦਾ ਹੈ |

ਕਾਰਗਿਲ ਵਿਜੇ ਦਿਵਸ ਨੂੰ ਪੂਰੇ 22 ਸਾਲ ਹੋ ਚੁੱਕੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫ਼ੌਜ ਨੂੰ ਸਲਾਮ ਕੀਤਾ ਤੇ ਉਹਨਾਂ ਟਵੀਟ ਕਰਕੇ ਲਿਖਿਆ, “ਅੱਜ ਕਾਰਗਿਲ ਦਿਵਸ ਮੌਕੇ ਅਸੀਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਸ਼ਹੀਦੀ ਪ੍ਰਾਪਤ ਕੀਤੀ । ਉਨ੍ਹਾਂ ਦੀ ਬਾਹਦਰੀ ਸਾਨੂੰ ਹਰ ਦਿਨ ਪ੍ਰੇਰਨਾ ਦਿੰਦੀ ਹੈ।”

Scroll to Top