Voters

ਹਰਿਆਣਾ ‘ਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜ਼ਾਰ ਤੋਂ ਹੈ ਵੱਧ: ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 17 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਹੈ ਕਿ ਸੂਬੇ ਵਿਚ ਸਰਵਿਸ ਵੋਟਰ (Voters) ਦੀ ਕੁੱਲ ਗਿਣਤੀ 1 ਲੱਖ 11 ਹਜ਼ਾਰ 58 ਹੈ। ਸਰਵਿਸ ਵੋਟਰ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਗਿਣਤੀ ਈਵੀਐਮ ਤੋਂ ਪਹਿਲਾਂ ਕੀਤੀ ਜਾਣੀ ਹੈ। ਇਸ ਲਈ ਗਿਣਤੀ ਕੇਂਦਰਾਂ ‘ਤੇ ਅਧਿਕਾਰੀ ਸਕੈਨਰਸ ਦੀ ਪ੍ਰਾਪਤ ਗਿਣਤੀ ਵਿਚ ਉਪਲਬਧਤਾ ਪਹਿਲਾਂ ਤੋਂ ਹੀ ਯਕੀਨੀ ਕਰ ਲੈਣ ਅਤੇ ਇਸ ਕੰਮ ਦੇ ਲਈ ਵੱਖ ਤੋਂ ਇਕ ਏਆਰਓ ਦੀ ਨਿਯੁਕਤੀ ਕੀਤੀ ਜਾਵੇ।

ਉਨ੍ਹਾਂ ਨੇ ਦੱਸਿਆ ਕਿ ਗਿਣਤੀ ਵਿਚ ਪੋਸਟਲ ਬੈਲੇਟ ਇਕ ਮਹਤੱਵਪੂਰਨ ਦਸਤਾਵੇਜ ਹੈ। ਇਸ ਦੇ ਤਹਿਤ ਸਰਵਿਸ ਵੋਟਰ ਗਿਣਤੀ ਡਿਊਟੀ ‘ਤੇ ਤਾਇਨਾਤ ਵੋਟਰ ਤੇ ਹੋਰ ਕਰਮਚਾਰੀ ਅਤੇ ਗੈਰ-ਹਾਜ਼ਰ ਵੋਟਰ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਲਈ ਵੱਖ ਤੋਂ ਨੋਡਲ ਅਧਿਕਾਰੀ ਨਿਯੁਕਤ ਕਰਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 20(8) ਤਹਿਤ ਪਰਿਭਾਸ਼ਤ ਸਰਵਿਸ ਵੋਟਰ ਵਜੋ ਨਾਂਅ ਦਰਜ ਕਰਨ ਦੇ ਲਈ ਜੋ ਯੋਗ ਹਨ, ਉਨ੍ਹਾਂ ਵਿਚ ਭਾਰਤੀ ਸੇਨਾ, ਨੇਵਲ ਸੇਨਾ ਅਤੇ ਏਅਰਫੋਰਸ ਦੇ ਮੈਂਬਰ, ਕੇਂਦਰੀ ਨੀਮ ਫੌਜੀ ਫੋਰਸਾਂ ਵਿਚ ਨਾਮਜ਼ਦ ਜਨਰਲ ਰਿਜਰਵਇੰਜੀਨੀਅਰ ਫੋਰਸ, ਬਾਡਰ ਰੋਡ ਆਰਗਨਾਈਜੇਸ਼ਨ, ਸੀਮਾ ਸੁਰੱਖਿਆ ਫੋਰਸ, ਆਈਟੀਬੀਪੀ, ਆਸਾਮ ਰਾਈਫਲ, ਐਨਐਸਜੀ, ਸੀਆਰਪੀਐਫ, ਸੀਆਈਐਸਐਫ ਅਤੇ ਐਸਐਸਬੀ ਦੇ ਕਰਮਚਾਰੀ ਸ਼ਾਮਿਲ ਹਨ। ਇਸ ਤੋਂ ਇਵਾਲਾ, ਰਾਜ ਆਰਮਡ ਫੋਰਸ, ਪੁਲਿਸ ਫੋਰਸ ਦੇ ਜਿਨ੍ਹਾਂ ਕਰਮਚਾਰੀਆਂ ਆਪਣੇ ਸੂਬੇ ਤੋਂ ਬਾਹਰ ਹਨ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ ਜੋ ਇੰਡੀਅਨ ਮਿਸ਼ਨ ‘ਤੇ ਦੇਸ਼ ਤੋਂ ਬਾਹਰ ਹਨ

ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ 10 ਹਜ਼ਾਰ 523 ਸਥਾਨਾਂ ‘ਤੇ ਅਸਥਾਈ ਚੋਣ ਕੇਂਦਰਾਂ ਸਮੇਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ 20 ਹਜ਼ਾਰ 31 ਹੈ। ਚੋਣ ਕੇਂਦਰਾਂ ‘ਤੇ ਦਿਵਆਂਗ ਤੇ ਬਜੁਰਗ ਵੋਟਰਾਂ (Voters) ਲਈ ਵੇਟਿੰਗ ਖੇਤਰ ਵਿਚ ਕੁਰਸੀ ਤੇ ਛਾਂ ਦੀ ਵਿਵਸਥਾ ਕਰਨ। ਇਸ ਤੋਂ ਇਲਾਵਾ, ਏਂਬੂਲੈਂਸ ਪਾਰਕਿੰਗ ਲੋਕੇਸ਼ਨ ਦੀ ਵੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਅਤੇ ਕਿਸ ਖੇਤਰ ਦੇ ਕਿੰਨ੍ਹਾ ਪਿੰਡਾਂ ਨੁੰ ਇਹ ਏਂਬੂਲੈਂਸ ਕਰਵ ਕਰੇਗੀ ਇਸਦੀ ਰਿਪੋਰਟ ਭੇਜਣ।

Scroll to Top