Corona

ਪੰਜਾਬ ‘ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 486 ਪਹੁੰਚੀ, ਮੋਗਾ ‘ਚ ਇੱਕ ਮਰੀਜ਼ ਦੀ ਮੌਤ

ਚੰਡੀਗੜ੍ਹ, 07 ਅਪ੍ਰੈਲ 2023: ਪੰਜਾਬ ਵਿੱਚ ਕੋਰੋਨਾ (Corona) ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੀਤੇ ਦਿਨ ਪੰਜਾਬ ਦੇ ਸਿਰਫ਼ 12 ਜ਼ਿਲ੍ਹਿਆਂ ਵਿੱਚ ਹੀ ਕੋਰੋਨਾ ਦੇ ਮਰੀਜ਼ ਮਿਲੇ ਹਨ। ਪਰ ਅੱਜ 4 ਹੋਰ ਜ਼ਿਲ੍ਹੇ ਵਧ ਗਏ ਹਨ। ਹੁਣ ਕੋਰੋਨਾ 16 ਜ਼ਿਲ੍ਹਿਆਂ ਵਿੱਚ ਫੈਲ ਚੁੱਕਾ ਹੈ। ਸਿਹਤ ਵਿਭਾਗ ਨੇ 2722 ਨਮੂਨੇ ਲਏ ਸਨ, ਜਿਨ੍ਹਾਂ ਵਿੱਚੋਂ 2182 ਨਮੂਨਿਆਂ ਦੀ ਜਾਂਚ ਤੋਂ ਬਾਅਦ 111 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ।ਇਨ੍ਹਾਂ ਨਵੇਂ 111 ਕੋਰੋਨਾ ਪਾਜ਼ਿਟਿਵ ਕੇਸਾਂ ਨਾਲ ਸੂਬੇ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 486 ਹੋ ਗਈ ਹੈ। ਮੋਗਾ ਵਿੱਚ ਵੀ ਇੱਕ ਮਰੀਜ਼ ਦੀ ਮੌਤ ਹੋ ਗਈ ਹੈ।

ਕੋਰੋਨਾ ਰਿਪੋਰਟ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ |

 

Scroll to Top