June 30, 2024 11:40 pm
Telangana government

NGT ਨੇ ਮੁੱਖ ਸਕੱਤਰ ਪੰਜਾਬ ਨੂੰ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਸੰਬੰਧੀ ਨੀਤੀ ਬਣਾਉਣ ਤੇ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 28 ਜੁਲਾਈ 2023: ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਸ: ਕੁਲਦੀਪ ਸਿੰਘ ਖਹਿਰਾ, ਡਾ: ਅਮਨਦੀਪ ਸਿੰਘ ਬੈਂਸ, ਕਰਨਲ ਜਸਜੀਤ ਸਿੰਘ ਅਤੇ ਇੰਜ: ਕਪਿਲ ਅਰੋੜਾ ਵੱਲੋਂ ਦਾਇਰ ਪਟੀਸ਼ਨ ‘ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੰਜਾਬ ਵਿੱਚ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਸੰਬੰਧੀ ਜੰਗਲਾਤ ਵਿਭਾਗ ਰਾਹੀਂ ਨੀਤੀ ਬਣਾਉਣ ਅਤੇ ਤਿੰਨ ਮਹੀਨਿਆਂ ਵਿੱਚ ਇਸ ਬਾਰੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।