July 7, 2024 7:49 am
ਦੌੜਾਕ

ਨੈਸ਼ਨਲ ਪੱਧਰ ਦਾ ਦੌੜਾਕ ਖਿਡਾਰੀ ਮਜ਼ਦੂਰੀ ਕਰਨ ਲਈ ਮਜ਼ਬੂਰ, ਨੌਕਰੀ ਲਈ ਦਰ-ਦਰ ਦੀਆਂ ਖਾ ਰਿਹੈ ਠੋਕਰਾਂ

ਗੁਰਦਾਸਪੁਰ, 03 ਫਰਵਰੀ 2022: ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਪੰਜਾਬ ਦੇ ਵਿੱਚ ਅਜੇ ਵੀ ਕਈ ਹੋਣਹਾਰ ਖਿਡਾਰੀ ਅਜਿਹੇ ਵੀ ਹਨ ਜੋ ਸਰਕਰਾਂ ਦੀ ਬੇਰੁਖੀ ਦਾ ਸ਼ਿਕਾਰ ਹਨ ਅਤੇ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ |

ਅਜਿਹਾ ਹੀ ਇੱਕ ਖਿਡਾਰੀ ਸ਼ਮਾ ਮਸੀਹ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦਾ ਰਹਿਣ ਵਾਲਾ ਹੈ | ਜਿਸ ਨੇ ਸਕੂਲੀ ਪੜਾਈ ਦੌਰਾਨ ਖੇਡਾਂ ਵੱਲ ਐਸੀ ਲਗਨ ਲੱਗੀ ਕਿ ਇਸ ਨੌਜਵਾਨ ਨੇ ਦੌੜ ਮੁਕਾਬਲੇ ‘ਚ ਕਈ ਮੈਡਲ ਜਿੱਤੇ ਅਤੇ ਨੌਜਵਾਨ ਦਾ ਕਹਿਣਾ ਹੈ ਕਿ ਸਟੇਟ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਨਾਗਾਲੈਂਡ ਵਿਖੇ ਖੇਡ ਮੁਕਾਬਲੇ ‘ਚ ਉਹ ਹਿੱਸਾ ਲੈ ਚੁੱਕਾ ਹੈ |

ਪਿਛਲੇ ਕਰੀਬ 12 ਸਾਲ ਤੋਂ ਕਈ ਮੁਕਾਬਲਿਆ ‘ਚ ਜਿੱਤ ਹਾਸਲ ਕਰ ਚੁੱਕਾ ਹੈ, ਲੇਕਿਨ ਉਸਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਅਤੇ ਕਈ ਵਾਰ ਨੌਕਰੀ ਲਈ ਵੀ ਕੋਸ਼ਿਸ਼ ਕੀਤੀ ਲੇਕਿਨ ਕੁਝ ਹਾਸਲ ਨਹੀਂ ਹੋਇਆ ਅਤੇ ਮਜ਼ਬੂਰਨ ਹੁਣ ਉਹ ਪਿਛਲੇ ਕੁਝ ਸਮੇਂ ਤੋਂ ਘਰ ਦੀ ਮਜਬੂਰੀ ਦੇ ਚੱਲਦੇ ਮਜਦੂਰੀ ਕਰ ਰਿਹਾ ਹੈ ਅਤੇ ਮਹਿਜ਼ 300 ਰੁਪਏ ਦਿਹਾੜੀ ‘ਤੇ ਕੰਮ ਕਰ ਰਿਹਾ ਹੈ |

ਉਥੇ ਹੀ ਇਸ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਤੋਂ ਹਨ ਅਤੇ ਉਹ ਖ਼ੁਦ ਵੀ ਮਜ਼ਦੂਰੀ ਕਰਦੇ ਹਨ, ਉਨ੍ਹਾਂਨੇ ਕਿਹਾ ਕਿ ਜਦੋਂ ਪੁੱਤ ਮੈਡਲ ਜਿੱਤ ਘਰ ਆਉਂਦਾ ਸੀ ਤਾਂ ਬਹੁਤ ਮਾਣ ਹੁੰਦਾ ਸੀ ਅਤੇ ਇਹ ਵੀ ਪੂਰੀ ਉਮੀਦ ਸੀ ਕਿ ਕਿ ਕੋਈ ਚੰਗੀ ਨੌਕਰੀ ਮਿਲੇਗੀ, ਜਿਸ ਨਾਲ ਘਰ ਪਰਿਵਾਰ ਦੇ ਦਿਨ ਵੀ ਬਦਲਣਗੇ | ਲੇਕਿਨ ਉਸ ਇਹ ਸੁਪਨਾ ਹੀ ਰਹਿ ਗਿਆ ਅਤੇ ਅੱਜ ਪੁੱਤ ਵੀ ਉਸ ਵਾਂਗ ਮਜ਼ਦੂਰੀ ਕਰ ਗੁਜ਼ਾਰਾ ਕਰ ਰਿਹਾ ਹੈ | ਉਥੇ ਹੀ ਪਰਿਵਾਰ ਨੇ ਅਪੀਲ ਕੀਤੀ ਕਿ ਖਿਡਾਰੀਆਂ ਦੀ ਸਾਰ ਲੈਣੀ ਚਾਹੀਦੀ ਹੈ |