July 7, 2024 7:23 am
Batala Road

ਬਟਾਲਾ ਰੋਡ ‘ਤੇ ਗੁੰਡਾਗਰਦੀ ਦਾ ਨੰਗਾ ਨਾਚ, ਨਿੱਜੀ ਹੋਟਲ ਦੇ ਬਾਹਰ ਨੌਜਵਾਨ ਦੀ ਕੀਤੀ ਕੁੱਟਮਾਰ

ਅੰਮ੍ਰਿਤਸਰ, 19 ਮਾਰਚ 2024: ਅੰਮ੍ਰਿਤਸਰ ਦੇ ਵਿੱਚ ਬਟਾਲਾ ਰੋਡ (Batala Road) ‘ਤੇ ਸਥਿਤ ਏ.ਐਸ ਫਾਰਮ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਇੱਕ ਵਿਅਕਤੀ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਖੁਦ ਹੀ ਉਹਨਾਂ ਵੱਲੋਂ ਸ਼ਿਕਾਇਤ ਦਰਜ ਦਿੱਤੀ ਗਈ ਅਤੇ ਪੀੜਿਤ ਨੌਜਵਾਨ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਗਈ, ਜਿਸ ਤੋਂ ਬਾਅਦ ਪੀੜਿਤ ਨੌਜਵਾਨ ਨੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਕਥਿਤ ਜਾਨੋ ਮਾਰਨ ਦੀ ਗੱਲ ਵੀ ਕੀਤੀ ਜਾ ਰਹੀ ਸੀ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ ਦੇ ਬਟਾਲਾ ਰੋਡ (Batala Road) ‘ਤੇ ਏਐਸ ਫਾਰਮ ਦੇ ਬਾਹਰ ਹੋਈ ਲੜਾਈ ਦਾ ਦੂਜਾ ਪਹਿਲੂ ਵੀ ਸਾਹਮਣੇ ਆਇਆ ਹੈ। ਉੱਥੇ ਹੀ ਇਸ ਵੀਡੀਓ ਸਾਹਮਣੇ ਅਯਾ ਹੈ ਜਿਸ ‘ਚ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਹੋਏ ਵਿਅਕਤੀ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕਰੋਸ ਪਰਚਾ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਦੇ ਮੁਤਾਬਕ ਉਹਨਾਂ ਨੂੰ ਜੋ ਜਾਣਕਾਰੀ ਮਿਲੀ ਸੀ ਉਸ ਦੇ ਮੁਤਾਬਕ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਗੱਲ ਕੀਤੀ ਜਾ ਰਹੀ ਸੀ,ਪਰ ਜਿਵੇਂ ਹੀ ਉਹਨਾਂ ਦੇ ਸਾਹਮਣੇ ਸੀਸੀਟੀਵੀ ਫੁਟੇਜ ਆਈ ਤਾਂ ਉਹਨਾਂ ਵੱਲੋਂ ਉਸ ਨੌਜਵਾਨ ਦਾ ਵੀ ਐਮ.ਐਲ.ਆਰ ਕੱਟ ਕੇ ਦੂਜੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਉੱਥੇ ਹੀ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਇਸ ਫਾਰਮ ਦੇ ਬਾਹਰ ਬੁਲਾਇਆ ਗਿਆ ਅਤੇ ਉਸ ਦੇ ਨਾਲ ਕਾਫ਼ੀ ਕੁੱਟਮਾਰ ਵੀ ਕੀਤੀ ਗਈ ਹਾਲਾਂਕਿ ਉਸਦੇ ਇੱਕ ਪਰਿਵਾਰਕ ਮੈਂਬਰ ਵੀ ਉਸਦੇ ਨਾਲ ਸਨ ਅਤੇ ਉਹਨਾਂ ਨੇ ਵੱਲੋਂ ਉਸ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਪੀੜਿਤ ਨੇ ਕਿਹਾ ਕਿ ਉਸ ਲੜਾਈ ਦੇ ਦੌਰਾਨ ਕਈ ਵਿਅਕਤੀ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦੇ ਰਹੇ ਸਨ | ਉਸ ਤੋਂ ਬਾਅਦ ਮੈਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋ ਅਪੀਲ ਕੀਤੀ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਉਸ ਨੂੰ ਇਨਸਾਫ ਮਿਲ ਸਕੇ | ਦਰਅਸਲ, ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਸ ਕੇਸ ਦਾ ਬਿਲਕੁਲ ਹੀ ਰੁਖ ਬਦਲ ਚੁੱਕਾ ਹੈ |