Punjabi University

ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਕਤਲ ਕਾਂਡ ਦੀ ਗੁੱਥੀ ਸੁਲਝਾਈ, ਚਾਰ ਗ੍ਰਿਫਤਾਰ ਤੇ ਵਾਰਦਾਤ ‘ਚ ਵਰਤਿਆ ਚਾਕੂ ਬਰਾਮਦ

ਚੰਡੀਗੜ੍ਹ 01, ਮਾਰਚ 2023: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਹੋਏ ਕਤਲ ਕਾਂਡ ਦੀ ਗੁੱਥੀ ਪਟਿਆਲਾ ਪੁਲਿਸ ਨੇ ਸੁਲਝਾ ਲਈ ਹੈ,, ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਚਾਕ ਵੀ ਬਰਾਮਦ ਕਰ ਲਿਆ ਹੈ |

ਇਸ ਦੌਰਾਨ ਵਰੁਣ ਧਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 2023 ਨੂੰ ਯੂਕੇ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਨਵਦੀਪ ਸਿੰਘ ਪੁੱਤਰ ਰਾਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਪਟਿਆਲਾ ‘ਤੇ ਸੁੰਦਰ ਸਿੰਘ ਵਾਸੀ ਪਿੰਡ ਲੋਕ ਪੁੰਨਾਵਾਲਾ ਫੋਟੋਕੇ ਜਿਲ੍ਹਾ ਫਾਜ਼ਿਲਕਾ ਵਡੇਰਾ ਨੇ ਤੇਜ ਧਾਰ ਹੱਕ ਨਾਲ ਹਮਲਾ ਕਰ ਦਿੱਤਾ ਸੀ।

ਜਿਸ ਵਿੱਚ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਕਿਰਚ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਮੌਤ ਹੋ ਗਈ ਸੀ ਤੇ ਇਸ ਦੇ ਇਕ ਹੋਰ ਸਾਥੀ ਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ ਉਸਦਾ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਚੱਲ ਰਿਹਾ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 13 ਤ 27.02.2005 ਅਧ 302,323, 506, 148, 4 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ੩੨ ਰਜਿਸਟਰ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਦੌਰਾਨ ਤਫਤੀਸ ਇਸ ਵਾਰਦਾਤ ਵਿਚ ਸ਼ਾਮਲ ਏਸ਼ੀਅਨ ਮਨਦੀਪ ਸਿੰਘ ਉਰਫ ਜੁਗਨੂੰ ਪੁਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਬਹੜੀ ਜ਼ਿਲ੍ਹਾ ਪਟਿਆਲਾ ਮੋਟਰ ਕੰਜਾ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੁੰਨਾਵਾਲੀ ਥਾਣਾ ਵੈਰੋਕੇ ਜਿਲ੍ਹਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਾਲਾ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਲੋਂ ਪਿੰਡ ਮੋਰਵਾਲੀ ਜ਼ਿਲ੍ਹਾ ਫਰੀਦਕੋਰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ.ਆਈ.ਏ ਸਮਾਣਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਜ ਮੰਡੀ ਅਤੇ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਘਟਨਾ ਦਾ ਵੇਰਵਾ :-

ਮਿਤੀ 27,02 2033 ਨੂੰ ਯੂਕੇ ਵਿਭਾਗ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿੱਚ ਨਵਜੋਤ ਸਿੰਘ ਦੇ ਵਿਰੋਧੀ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਢੱਕ ਪੰਨਾਵਾਲੀ ਵੇਰਕੇ ਜ਼ਿਲ੍ਹਾ ਫਾਜ਼ਿਲਕਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਜਿਸ ਹਮਲੇ ਦੌਰਾਨ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਕਿਰਚ ਲੱਗਣ ਕਰਕੇ ਦੌਰਾਨ ਇਲਾਜ ਮੌਤ ਹੋ ਗਈ ਸੀ ਤੇ ਇਸ ਦੇ ਇੱਕ ਹੋਰ ਸਾਥੀ ਗੁਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ |

ਗ੍ਰਿਫਤਾਰੀ ਤੇ ਬਰਾਮਦਗੀ, ਪਟਿਆਲਾ ਪੁਲਿਸ ਵੱਲੋਂ ਇੰਨ੍ਹਾਂ ਦੀ ਗ੍ਰਿਫਤਾਰੀ ਲਈ ਇਕ ਸਪੈਸਲ ਅਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੀ ਮਿਤੀ 28 12 2023 ਨੂੰ ਬਹਾਦਰ ਪਟਿਆਲਾ ਦੇ ਏਰੀਆ ਵਿਚ ਮੁਕੱਦਮੇ ਵਿਚ ਲੋੜੀਂਦੇ ਦੋਸ਼ੀ ਮਨਦੀਪ ਸਿੰਘ ਉਰਫ ਜੁਗਨੂੰ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਵਿਹੜੀ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਵਾਰਦਾਤ ਵਿਚ ਵਰਤਿਆ ਤੇਜਧਾਰ ਚਾਕੂ ਬਰਾਮਦ ਕਰ ਲਿਆ ਗਿਆ ਹੈ ਅਤੇ ਅੱਜ ਮਿਤੀ 01.03.2023 ਨੂੰ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੰਨਾਵਾਲੀ ਥਾਣਾ ਵੇਰਕੇ ਜਿਲਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਿਸ਼ਨ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਰਵਾਲੀ ਜਿਲਾ ਫਰੀਦਕੋਰਟ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ|

ਵਜਾ ਰੰਜਸ :-

ਦੋਸ਼ੀ ਮੋਹਿਤ ਕੰਬੋਜ ਆਪਣੇ 04 ਸਾਥੀਆਂ ਗੁਰਵਿੰਦਰ ਸਿੰਘ (ਜਖਮੀ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇੱਕ ਕੋਠੀ ਕਿਰਾਏ ‘ਤੇ ਲੈ ਕੇ ਰਹਿੰਦਾ ਸੀ।ਜਿਸ ਕੋਠੀ ਦੇ ਬਿਜਲੀ ਦੇ ਬਿੱਲ ਨੂੰ ਲੈ ਕੇ ਮਿਤੀ 26.02.2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਦੇ ਬਾਹਰ ਇੰਨਾ ਦਾ ਆਪ ਵਿਚ ਮਾਮੂਲੀ ਝਗੜਾ ਹੋਇਆ ਸੀ ਪ੍ਰੰਤੂ ਕਿਸੇ ਵੀ ਧਿਰ ਨੇ ਇਸ ਸਬੰਧੀ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਸੀ ਦਿੱਤੀ । ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ ਹੀ ਮਿਤੀ 21.02.2023 ਨੂੰ ਮੋਹਿਤ ਕੰਬੋਜ ਨੇ ਆਪਣੇ ਬਾਕੀ ਸਾਥੀ ਨਾਲ ਮਿਲ ਕੇ ਨਵਜੋਤ ਸਿੰਘ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੇ ਸੱਟਾਂ ਮਾਰੀਆਂ ਸਨ।

Scroll to Top