11 ਨਵੰਬਰ 2024: ਕੈਨੇਡਾ (canada) ਤੋਂ ਹਰ ਦਿਨ ਕੋਈ ਨਾ ਕੋਈ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ, ਇਸੇ ਤਰ੍ਹਾਂ ਦੀ ਹੁਣ ਖ਼ਬਰ ਕੈਨੇਡਾ ਦੇ ਟੋਰਾਂਟੋ (toranto) ਤੋਂ ਸਾਹਮਣੇ ਆਈ ਹੈ| ਜਿਥੇ ਪੰਜਾਬ ਦੇ ਇਕ ਹੋਰ ਨੌਜਵਾਨ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਨਾਈਜੀਰੀਆ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਵੱਲੋਂ ਪੰਜਾਬੀ ਨੌਜਵਾਨ ਦੇ ਅੱਠ ਗੋਲੀਆਂ ਚਲਾਈਆਂ (firing) ਗਈਆਂ ਹਨ। ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਜਾਂਦੀ ਹੈ| 29 ਸਾਲਾ ਪਰਮਬੀਰ ਸਿੰਘ ਜੋ ਕਿ ਤਰਨ ਤਾਰਨ (tarntaran) ਦੇ ਪਿੰਡ ਭੱਗੂਪੁਰ ਦਾ ਰਹਿਣ ਵਾਲਾ ਹੈ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੈਨੇਡਾ ਦੀ ਪੁਲਿਸ ਕੋਲ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਕਾਬੂ ਕੀਤਾ ਜਾਵੇ, ਅਤੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਕਿ ਆਖਿਰ ਇਹ ਗੋਲੀ ਕਿਉਂ ਚਲਾਈ ਗਈ ਹੈ।
ਜਨਵਰੀ 18, 2025 1:08 ਬਾਃ ਦੁਃ