26 ਅਕਤੂਬਰ 2024: ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ (Municipal Commissioner Gautam Jain) ਦੇ ਵਲੋਂ ਹੁਕਮ ਕਰਿ ਕੀਤੇ ਗਏ ਹਨ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ 31 ਦਸੰਬਰ ਤੱਕ ਸਾਰੀਆਂ ਸੜਕਾਂ ਨੂੰ ਪੈਚ ਵਰਕ ਆਦਿ ਲਗਾ ਕੇ ਟੋਏ ਮੁਕਤ ਕੀਤਾ ਜਾਵੇ। ਇਸ ਦੇ ਲਈ ਨਿਗਮ ਦੇ ਵੱਲੋਂ ਵੱਖ-ਵੱਖ ਪੱਧਰਾਂ ‘ਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਦੱਸ ਦੇਈਏ ਕਿ ਕਮਿਸ਼ਨਰ ਦੇ ਵੱਲੋਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮਾਂ ਸੀਮਾ ਖ਼ਤਮ ਹੁੰਦੇ ਹੀ ਅਧਿਕਾਰੀਆਂ ਵੱਲੋਂ ਇੱਕ ਸਰਟੀਫਿਕੇਟ (certificate) ਦਿੱਤਾ ਜਾਵੇਗਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਵੀ ਸੜਕ ’ਤੇ ਟੋਏ ਨਹੀਂ ਹਨ। ਕਮਿਸ਼ਨਰ ਦੀ ਜਾਂਚ ਦੌਰਾਨ ਜੇਕਰ ਕੋਈ ਟੋਇਆ ਮਿਲਿਆ ਤਾਂ ਅਧਿਕਾਰੀਆਂ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਲੇਬਰ ਕੁਆਰਟਰਾਂ ਦੇ ਪਾਣੀ ਦੇ ਸੀਵਰ ਕੁਨੈਕਸ਼ਨਾਂ ਦੀ ਜਾਂਚ ਕੀਤੀ ਜਾਵੇਗੀ
ਨਗਰ ਨਿਗਮ ਕਮਿਸ਼ਨਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਥਿਤ ਲੇਬਰ ਕੁਆਰਟਰਾਂ ਦਾ ਸਰਵੇਖਣ ਕੀਤਾ ਜਾਵੇ। ਸ਼ਿਕਾਇਤਾਂ ਮਿਲੀਆਂ ਹਨ ਕਿ ਜ਼ਿਆਦਾਤਰ ਕੁਆਰਟਰਾਂ ਵਿੱਚ ਬਿਨਾਂ ਮਨਜ਼ੂਰੀ ਤੋਂ ਪਾਣੀ ਦੇ ਕੁਨੈਕਸ਼ਨ ਲਗਾਏ ਜਾ ਰਹੇ ਹਨ, ਜਿੱਥੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਕੁਆਰਟਰ ਮਾਲਕਾਂ ਵੱਲੋਂ ਪਾਣੀ ਦੇ ਬਿੱਲ ਵੀ ਅਦਾ ਨਹੀਂ ਕੀਤੇ ਜਾਂਦੇ ਹਨ, ਜਿਸ ਕਾਰਨ ਨਿਗਮ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਫੀਲਡ ਸਟਾਫ 15 ਨਵੰਬਰ ਤੱਕ ਸਰਵੇਖਣ ਕਰਕੇ ਰਿਪੋਰਟ ਕਮਿਸ਼ਨਰ ਨੂੰ ਭੇਜਣ।