Nayab Singh

ਹਰਿਆਣਾ ‘ਚ BJP ਸਰਕਾਰ ਬਣਾਉਣ ਦੀ ਹਲਚਲ ਤੇਜ਼, ਦਿੱਲੀ ਪੁੱਜੇ ਨਾਇਬ ਸਿੰਘ

ਚੰਡੀਗੜ੍ਹ, 09 ਅਕਤੂਬਰ 2024: ਹਰਿਆਣਾ ‘ਚ ਭਾਰਤੀ ਜਨਤਾ ਪਾਰਟੀ (BJP) ਨੂੰ ਪੂਰਨ ਬਹੁਮਤ ਮਿਲਿਆ ਹੈ | ਭਾਜਪਾ ਨੇ ਵਿਧਾਨ ਸਭਾ ਚੋਣਾਂ 2024 ‘ਚ 90 ਚੋਂ 48 ਸੀਟਾਂ ਜਿੱਤੀਆਂ ਹਨ | ਹਰਿਆਣਾ ‘ਚ ਸਰਕਾਰ ਬਣਾਉਣ ਲਈ 46 ਸੀਟਾਂ ਦੀ ਜਰੂਰਤ ਹੈ | ਦੂਜੇ ਪਾਸੇ ਕਾਂਗਰਸ ਨੂੰ 37 ਸੀਟਾਂ ਮਿਲੀਆਂ ਹਨ | ਹਰਿਆਣਾ ‘ਚ ਹੁਣ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ |

ਇਸਦੇ ਨਾਲ ਹੀ ਹਰਿਆਣਾ ‘ਚ ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ (Nayab Singh) ਦਿੱਲੀ ਪਹੁੰਚ ਗਏ ਹਨ । ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ । ਦਿੱਲੀ ‘ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਬਾਰੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਹੈ।

ਨਾਇਬ ਸਿੰਘ ਸੈਣੀ (Nayab Singh) ਨੇ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਹਰਿਆਣਾ ‘ਚ ਮਿਲੀ ਵੱਡੀ ਜਿੱਤ ਬਾਰੇ ਦੱਸਿਆ ਹੈ। ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਹਰਿਆਣਾ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ, ਜਿਸ ਦਾ ਨਤੀਜਾ ਹੈ ਕਿ ਹਰਿਆਣਾ ‘ਚ ਤੀਜੀ ਵਾਰ ਡਬਲ ਇੰਜਣ ਵਾਲੀ ਸਰਕਾਰ (BJP) ਬਣ ਰਹੀ ਹੈ।

ਇੱਕ ਸਵਾਲ ‘ਤੇ ਕਿ ਹਰਿਆਣਾ ‘ਚ ਮੁੱਖ ਮੰਤਰੀ ਕੌਣ ਹੋਵੇਗਾ, ਨਾਇਬ ਸੈਣੀ ਨੇ ਕਿਹਾ ਕਿ ਇਸ ਦਾ ਫੈਸਲਾ ਸਾਡਾ ਸੰਸਦੀ ਬੋਰਡ ਕਰੇਗਾ। ਵਿਧਾਇਕ ਦਲ ਆਪਣਾ ਆਗੂ ਚੁਣੇਗੀ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ ਚੁਣਿਆ ਜਾਵੇਗਾ । ਉਹ ਜੋ ਵੀ ਫੈਸਲਾ ਲੈਣਗੇ ਹੈ, ਉਹ ਸਾਨੂੰ ਸਵੀਕਾਰ ਹੋਵੇਗਾ |

Scroll to Top