ਚੰਡੀਗੜ੍ਹ 01 ਅਗਸਤ 2022: ਮੁਕਤਸਰ ਦੇ ਰਣਜੀਤ ਰਾਣਾ ਕਤਲਕਾਂਡ ਵਿਚ ਮਲੋਟ ਥਾਣਾ ਸਦਰ ਦੀ ਪੁਲਿਸ ਵਲੋਂ ਗੈਂਗਸਟਰ ਲਾਰੈਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਅੱਜ ਖ਼ਤਮ ਹੋਣ ‘ਤੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮੋਗਾ ਪੁਲਿਸ (Moga police) ਨੂੰ ਲਾਰੈਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਮਿਲਿਆ। ਇਸਦੇ ਚੱਲਦੇ ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਦੀ ਚੀਫ. ਜੁਡੀਸ਼ਲ. ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ | ਇਸ ਦੌਰਾਨ ਅਦਾਲਤ ਨੇ ਲਾਰੈਸ ਬਿਸ਼ਨੋਈ ਨੂੰ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ।
ਅਕਤੂਬਰ 14, 2025 11:11 ਬਾਃ ਦੁਃ