ਚੰਡੀਗੜ੍ਹ, 06 ਅਪ੍ਰੈਲ 2023: ਜਾਪਾਨ ਆਰਮੀ (Japan) ਦਾ ਇੱਕ ਫੌਜੀ ਹੈਲੀਕਾਪਟਰ ਵੀਰਵਾਰ ਨੂੰ ਲਾਪਤਾ ਹੋ ਗਿਆ ਸੀ। ਮੀਡਿਆ ਦੀ ਖ਼ਬਰਾਂ ਮੁਤਾਬਕ ਜਹਾਜ਼ ਵਿੱਚ 10 ਜਣੇ ਸਵਾਰ ਸਨ। ਹੈਲੀਕਾਪਟਰ ਨੂੰ ਲੱਭਣ ਲਈ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਮੁਤਾਬਕ- ਇਹ ਹੈਲੀਕਾਪਟਰ ਇੱਕ ਟਰੇਨਿੰਗ ਡ੍ਰਿਲ ‘ਤੇ ਸੀ। ਇਸ ਦੌਰਾਨ ਇਹ ਮਿਆਕੋ ਟਾਪੂ ‘ਤੇ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ। ਇਹ ਇਲਾਕਾ ਤਾਇਵਾਨ ਦੇ ਬਹੁਤ ਨੇੜੇ ਹੈ ਅਤੇ ਚੀਨੀ ਲੜਾਕੂ ਜਹਾਜ਼ ਅਕਸਰ ਇੱਥੇ ਉਡਾਣ ਭਰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਇੱਕ UH60 ਹੈਲੀਕਾਪਟਰ ਸੀ। ਇਸਨੂੰ ਆਮ ਤੌਰ ‘ਤੇ ਬਲੈਕ ਹਾਕ ਹੈਲੀਕਾਪਟਰ ਕਿਹਾ ਜਾਂਦਾ ਹੈ। ਇਹ ਅਮਰੀਕਾ ਤੋਂ ਖਰੀਦਿਆ ਗਿਆ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਜਣੇ ਸਵਾਰ ਸਨ। ਹਾਲਾਂਕਿ, ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਵਿੱਚ 10 ਜਣੇ ਸਨ। 8 ਜਵਾਨਾਂ ਤੋਂ ਇਲਾਵਾ 2 ਪਾਇਲਟ ਦੱਸੇ ਗਏ ਹਨ। ਇਸ ਹੈਲੀਕਾਪਟਰ ‘ਤੇ ਫੌਜ ਦਾ ਇਕ ਕਮਾਂਡਰ ਵੀ ਮੌਜੂਦ ਸੀ।
ਜਾਪਾਨ (Japan) ਦੇ ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਕਿ ਸਾਡੀ ਨੇਵੀ ਅਤੇ ਕੋਸਟ ਗਾਰਡ ਮਿਸ਼ਨ ਮੋਡ ‘ਤੇ ਲਾਪਤਾ ਹੈਲੀਕਾਪਟਰ ਦੀ ਭਾਲ ਕਰ ਰਹੇ ਹਨ। ਪਹਿਲੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਕੀਮਤ ‘ਤੇ ਜਹਾਜ਼ ਵਿਚ ਸਵਾਰ ਸਾਰੇ ਸਿਪਾਹੀਆਂ ਨੂੰ ਬਚਾਇਆ ਜਾਵੇ। ਬਾਕੀ ਮਸਲਿਆਂ ‘ਤੇ ਵੀ ਬਾਅਦ ਵਿੱਚ ਚਰਚਾ ਕੀਤੀ ਜਾ ਸਕਦੀ ਹੈ। ਇਸ ਹੈਲੀਕਾਪਟਰ ਨੇ ਮਯੋਕੋਜੀਮਾ ਏਅਰਬੇਸ ਤੋਂ ਉਡਾਣ ਭਰੀ। ਕਰੀਬ 13 ਮਿੰਟ ਬਾਅਦ ਇਸ ਦਾ ਸੰਪਰਕ ਟੁੱਟ ਗਿਆ। ਕੁਝ ਮਿੰਟਾਂ ਬਾਅਦ ਇਹ ਵੀ ਰਡਾਰ ਤੋਂ ਗਾਇਬ ਹੋ ਗਿਆ। ਫਿਲਹਾਲ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 3.10 ਵਜੇ ਇਹ ਹੈਲੀਕਾਪਟਰ ਮਾਈਕੋ ਟਾਪੂ ‘ਤੇ ਰਡਾਰ ਤੋਂ ਗਾਇਬ ਹੋ ਗਿਆ। ਤੱਟ ਰੱਖਿਅਕ ਅਤੇ ਜਲ ਸੈਨਾ ਦੀਆਂ ਟੀਮਾਂ ਇਸ ਦੀ ਭਾਲ ਕਰ ਰਹੀਆਂ ਹਨ। ਇਸ ਖੇਤਰ ਵਿੱਚ ਹੈਲੀਕਾਪਟਰ ਲਾਪਤਾ ਹੋਣ ਦੀ ਇਹ ਪਹਿਲੀ ਘਟਨਾ ਹੈ।