Parliament

ਸੰਸਦ ਭਵਨ ਦੇ ਆਲੇ-ਦੁਆਲੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ, ਮੇਘਾਲਿਆ ਦੇ ਮੁੱਖ ਮੰਤਰੀ ਨੂੰ ਵੀ ਗੇਟ ‘ਤੇ ਰੋਕਿਆ

ਚੰਡੀਗੜ੍ਹ, 14 ਦਸੰਬਰ 2023: ਸੰਸਦ (Parliament) ਦੀ ਸੁਰੱਖਿਆ ਚ ਲਾਪਰਵਾਹੀ ਮਾਮਲੇ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸੰਸਦ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲਿਸ ਅਤੇ ਸੰਸਦ ਦੇ ਸੁਰੱਖਿਆ ਕਰਮਚਾਰੀ ਕਿਸੇ ਨੂੰ ਬਿਨਾਂ ਚੈਕਿੰਗ ਦੇ ਅੰਦਰ ਨਹੀਂ ਜਾਣ ਦੇ ਰਹੇ । ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਨੂੰ ਵੀ ਬੈਰੀਕੇਡ ਤੋਂ ਅੱਗੇ ਨਹੀਂ ਜਾਣ ਦਿੱਤਾ। ਲੋਕਾਂ ਦੇ ਪਛਾਣ ਪੱਤਰ ਦੇਖ ਕੇ ਹੀ ਅੰਦਰ ਜਾਣ ਦੇ ਰਹੇ ਹਨ।

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਗੇਟ ਰਾਹੀਂ ਇਮਾਰਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਹ ਆਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਸ਼ਾਰਦੂਲ ਗੇਟ ਰਾਹੀਂ ਇਮਾਰਤ ਦੇ ਅੰਦਰ ਗਏ। ਸੰਸਦ ਭਵਨ ਦੇ ਮੈਂਬਰਾਂ ਦੇ ਵਾਹਨਾਂ ਦੇ ਡਰਾਈਵਰਾਂ ਨੂੰ ਬਿਨਾਂ ਪਛਾਣ ਪੱਤਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਜਿਕਰਯੋਗ ਹੈ ਕਿ ਇਹ ਘਟਨਾ (Parliament) ਬੁੱਧਵਾਰ ਦੁਪਹਿਰ 1:01 ਵਜੇ ਵਾਪਰੀ ਸੀ । ਲੋਕ ਸਭਾ ਵਿੱਚ ਸਿਫਰ ਕਾਲ ਦੀ ਕਾਰਵਾਈ ਪ੍ਰੀਜ਼ਾਈਡਿੰਗ ਅਫਸਰ ਰਾਜਿੰਦਰ ਅਗਰਵਾਲ ਕਰ ਰਹੇ ਸਨ। ਮਾਲਦਾ ਉੱਤਰੀ ਤੋਂ ਭਾਜਪਾ ਸੰਸਦ ਮੈਂਬਰ ਖਗੇਨ ਮੁਰਮੂ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਫਿਰ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰ ਗਏ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 120ਬੀ, 453, 153, 186, 353 ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 16 ਅਤੇ 18 ਤਹਿਤ ਕੇਸ ਦਰਜ ਕੀਤਾ ਗਿਆ ਹੈ।

Scroll to Top