Lok Sabha

ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ 12 ਜਨਵਰੀ ਨੂੰ ਬੈਠਕ, ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਹੋ ਸਕਦੈ ਫੈਸਲਾ

ਚੰਡੀਗਰੀ, 2 ਜਨਵਰੀ 2023: ਲੋਕ ਸਭਾ (Lok Sabha) ਦੀ ਵਿਸ਼ੇਸ਼ ਅਧਿਕਾਰ ਕਮੇਟੀ ਤਿੰਨ ਕਾਂਗਰਸੀ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਕਰਨ ਦੇ ਮੁੱਦੇ ‘ਤੇ ਵਿਚਾਰ ਕਰੇਗੀ। ਅਗਲੇ ਹਫਤੇ ਬੁਲਾਈ ਜਾਣ ਵਾਲੀ ਬੈਠਕ ‘ਚ ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਅਹਿਮ ਫੈਸਲਾ ਲਏ ਜਾਣ ਦੀ ਉਮੀਦ ਹੈ। ਭਾਜਪਾ ਦੇ ਸੰਸਦ ਮੈਂਬਰ ਸੁਨੀਲ ਕੁਮਾਰ ਸਿੰਘ ਪੈਨਲ ਦੀ ਪ੍ਰਧਾਨਗੀ ਕਰ ਰਹੇ ਹਨ। 12 ਜਨਵਰੀ ਨੂੰ ਕਮੇਟੀ ਦੀ ਬੈਠਕ ‘ਚ ਕਾਂਗਰਸ ਦੇ ਤਿੰਨ ਸੰਸਦ ਮੈਂਬਰਾਂ ਕੇ ਜੈਕੁਮਾਰ, ਅਬਦੁਲ ਖਾਲਿਕ ਅਤੇ ਵਿਜੇ ਕੁਮਾਰ ਵਿਜੇ ਵਸੰਤ ਦੇ ਬਿਆਨ ਦਰਜ ਕੀਤੇ ਜਾਣਗੇ। ਤਿੰਨਾਂ ਨੂੰ 18 ਦਸੰਬਰ ਨੂੰ ਸਪੀਕਰ ਓਮ ਬਿਰਲਾ ਨੇ ਸੰਸਦ (Lok Sabha) ਵਿੱਚ ਅਸੱਭਿਅਕ ਵਿਵਹਾਰ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਸੀ।

Scroll to Top