July 2, 2024 6:33 pm
farmers

ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਬੈਠਕ ਸਮਾਪਤ, ਜਾਣੋ ਕੀ ਆਇਆ ਫੈਸਲਾ

ਚੰਡੀਗੜ੍ਹ, 28 ਨਵੰਬਰ 2023: ਚੰਡੀਗੜ੍ਹ-ਮੋਹਾਲੀ ‘ਚ ਬੈਠੇ ਕਿਸਾਨ (farmers) ਮੋਰਚੇ ਨੂੰ ਪੰਜਾਬ ਸਰਕਾਰ ਨੇ ਮੀਟਿੰਗ ਦਾ ਸੱਦਾ ਦੇ ਦਿੱਤਾ ਸੀ । ਪੰਜਾਬ ਭਵਨ ਵਿਖੇ ਕਿਸਾਨਾਂ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਬੈਠਕ ਖ਼ਤਮ ਹੋ ਗਈ ਹੈ | ਪੰਜਾਬੀ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ 19 ਦਸੰਬਰ ਨੂੰ ਬੈਠਕ ਕਰਵਾਈ ਜਾਵੇਗੀ | ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਤੋਂ ਪਹਿਲਾਂ ਕਿਸਾਨਾਂ ਦੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਰ ਬੈਠਕਾਂ ਹੋਣਗੀਆਂ | ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿੱਤਾ ਹੈ ਕਿ ਕਿਸਾਨ ਧਰਨਾ ਖਤਮ ਕਰ ਦੇਣਗੇ, ਪਰ ਕਿਸਾਨਾਂ ਨੇ ਫਿਲਹਾਲ ਧਰਨਾ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ |

ਦੂਜੇ ਪਾਸੇ ਕਿਸਾਨ (farmers) ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੋਈ ਮੁਲਾਕਾਤ ‘ਚ ਮੰਗਾਂ ਸਾਹਮਣੇ ਰੱਖੀਆਂ ਹਨ | ਹੁਣ ਕਿਸਾਨਾਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਿਹਾ ਹੈ | ਇਸਤੋਂ ਬਾਅਦ ਕਿਸਾਨਾਂ ਦੀ ਬੈਠਕ ਹੋਵੇਗੀ ਇਸਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ |