July 7, 2024 2:30 pm
farmers

CM ਭਗਵੰਤ ਮਾਨ ਅਤੇ ਕਿਸਾਨਾਂ ਵਿਚਾਲੇ ਬੈਠਕ ਸਮਾਪਤ, ਇਨ੍ਹਾਂ ਮੰਗਾਂ ‘ਤੇ ਹੋਈ ਚਰਚਾ

ਚੰਡੀਗੜ੍ਹ, 19 ਦਸੰਬਰ 2023: ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ (farmers) ਮੋਰਚੇ ਦੀਆਂ ਵੱਖ-ਵੱਖ ਜੱਥੇਬੰਦੀਆਂ ਨਾਲ ਹੋਈ ਬੈਠਕ ਖ਼ਤਮ ਹੋ ਗਈ ਹੈ | ਕਿਸਾਨਾਂ ਦੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਕੁੱਝ ਲੰਬਿਤ ਮੰਗਾਂ ਨੂੰ ਲੈ ਕੇ ਇਹ ਬੈਠਕ ਹੋਈ ਹੈ।

ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨਾਲ ਹੋਈ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਸ.ਵਾਈ.ਐੱਲ ਮੁੱਦੇ ‘ਤੇ 28 ਦਸੰਬਰ ਨੂੰ ਹੋਣ ਵਾਲੀ ਬੈਠਕ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੈਠਕ ਵਿੱਚ ਪਾਣੀ ਨੂੰ ਲੈ ਕੇ ਸਪੱਸ਼ਟ ਸਟੈਂਡ ਲਿਆ ਜਾਵੇਗਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਅਤੇ ਨਾ ਹੀ ਕੋਈ ਨਹਿਰ ਬਣਾਈ ਜਾਵੇਗੀ।

ਦੂਜਾ ਮੁੱਦਾ ਕਿਸਾਨਾਂ (farmers) ਦੀਆਂ ਜ਼ਮੀਨਾਂ ਦਾ ਸੀ। ਤਕਸੀਮ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਬਿਨਾਂ ਕਿਸੇ ਕੇਸ ਦੇ ਲੋਕ 1 ਜਨਵਰੀ ਤੋਂ 13 ਅਪ੍ਰੈਲ ਤੱਕ ਆਪਣੀ ਤਕਸੀਮ ਕਰਵਾ ਸਕਣਗੇ।ਇਸ ਤੋਂ ਇਲਾਵਾ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਜਿਨ੍ਹਾਂ ਦੇ ਖਾਤੇ ਬੰਦ ਹੋ ਗਏ ਸਨ, ਉਨ੍ਹਾਂ ਦੇ ਖਾਤੇ ਖੋਲ੍ਹੇ ਜਾਣਗੇ।

ਉਨ੍ਹਾਂ ਨੇ ਕਿਸਾਨਾਂ ਨੂੰ ਮੁਆਵਜ਼ੇ ਸਬੰਧੀ ਕਿਹਾ ਕਿ 31 ਮਾਰਚ ਤੱਕ ਦੇ ਸਾਰੇ ਮੁਆਵਜ਼ੇ ਖ਼ਤਮ ਕਰ ਦਿੱਤੇ ਜਾਣਗੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੀ ਅਗਵਾਈ ‘ਚ ਕਮੇਟੀ ਬਣਾਈ ਜਾਵੇਗੀ। ਜਿਸ ‘ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆ ਨੇ ਕਿਹਾ ਕਿ ਪਹਿਲੇ ਮੁੱਦੇ ’ਤੇ ਉਹ 28 ਨੂੰ ਹੋਣ ਵਾਲੀ ਬੈਠਕ ਵਿੱਚ ਆਪਣਾ ਪੱਖ ਸਪੱਸ਼ਟ ਰੱਖਣਗੇ।ਕਿਸਾਨ ਅੰਦੋਲਨ ‘ਚ ਕਈ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਗਿਆ ਪਰ ਕੁਝ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਨੂੰ ਵੀ ਛੇਤੀ ਹੀ ਮੁਆਵਜ਼ਾ ਦਿੱਤਾ ਜਾਵੇਗਾ |

ਉਨ੍ਹਾਂ ਦੱਸਿਆ ਬਾਰਡਰ ਫੀਡਰਾਂ ‘ਤੇ ਲਗਾਏ ਗਏ ਬਿਜਲੀ ਪੰਪਾਂ ਲਈ ਸਬਸਿਡੀ ਦਿੱਤੀ ਜਾਵੇਗੀ। ਬਣਨ ਵਾਲੀ ਕਮੇਟੀ ਵਿੱਚ 5 ਕਿਸਾਨ ਸ਼ਾਮਲ ਹੋਣਗੇ। ਕਿਸਾਨ ਆਪਣੀ ਮਰਜ਼ੀ ਅਨੁਸਾਰ ਆਪਣੀ ਫ਼ਸਲ ਕਿਤੇ ਵੀ ਵੇਚ ਸਕਣਗੇ। ਨਾਬਾਰਡ ਨਾਲ 1 ਵਾਰ ਸੈਟਲਮੈਂਟ ਬਾਰੇ ਚਰਚਾ ਕੀਤੀ ਜਾਵੇਗੀ

ਬੈਂਕ ਕੋਲ ਪਈਆਂ ਕਿਸਾਨਾਂ ਦੀਆਂ ਸਾਰੀਆਂ ਜ਼ਮੀਨਾਂ ਸਬੰਧੀ ਨੀਤੀ ਲਿਆਂਦੀ ਜਾਵੇਗੀ। ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਬਿਜਲੀ ਦੇ ਮੁੱਦੇ ਵਿੱਚ ਪ੍ਰਾਈਵੇਟ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜੋ ਵੀ ਕਰ ਸਕੀ ਉਹ ਮਾਨ ਸਰਕਾਰ ਕਰੇਗੀ | ਕੇਂਦਰ ਦੇ ਵਿਰੋਧ ਵਿੱਚ ਉਨ੍ਹਾਂ ਦਾ ਵੀ ਸਮਰਥਨ ਕੀਤਾ ਜਾਵੇਗਾ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਪ੍ਰੀ-ਪੇਡ ਮੀਟਰ ਨਹੀਂ ਲਗਾਏ ਜਾ ਰਹੇ ਹਨ। ਇਹ ਸਮਾਰਟ ਮੀਟਰ ਹਨ |

ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਿੰਦਰ ਲੱਖੀਵਾਲ ਨੇ ਦੱਸਿਆ ਕਿ ਪਹਿਲੀ ਮੰਗ ਜੋ ਮੰਨ ਲਈ ਗਈ ਹੈ, ਉਹ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਵਨ ਟਾਈਮ ਸੈਟਲਮੈਂਟ ਨੂੰ ਲੈ ਕੇ ਨਾਬਾਰਡ ਨਾਲ ਗੱਲ ਕੀਤੀ ਜਾਵੇਗੀ | ਕਿਸਾਨਾਂ ਦੀ ਜ਼ਮੀਨ ਦੀ ਤਕਸੀਮ 1 ਜਨਵਰੀ ਤੋਂ 13 ਅਪ੍ਰੈਲ ਤੱਕ ਕੀਤੀ ਜਾਵੇਗੀ।

ਜੰਗਲੀ ਜਾਨਵਰਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ, ਕਲੱਸਟਰ ਬਣਾਏ ਜਾਣਗੇ ਅਤੇ 12 ਬੋਰ ਦੀ ਰਾਈਫਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ | ਕਿਸਾਨਾਂ ਨੂੰ ਮੌਸਮ ਕਾਰਨ ਹੋਏ ਨੁਕਸਾਨ ਦਾ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ 5 ਕਿਸਾਨ ਆਗੂ ਦੀ ਚੋਣ ਕਰੇਗਾ ਜੋ ਸਬ-ਕਮੇਟੀ ਦਾ ਹਿੱਸਾ ਹੋਣਗੇ |