July 2, 2024 7:42 pm
Amritsar

ਸੁਨਿਆਰੇ ਦੀ ਦੁਕਾਨ ‘ਚ ਗਹਿਣੇ ਤਿਆਰ ਕਰਨ ਵਾਲਾ ਕਾਰੀਗਰ ਹੀ ਨਿਕਲਿਆਂ ਲੁੱਟ ਦਾ ਮਾਸਟਰਮਾਈਂਡ

ਅੰਮ੍ਰਿਤਸਰ 21 ਜਨਵਰੀ 2023: ਬੀਤੇ ਦਿਨੀਂ ਅੰਮ੍ਰਿਤਸਰ (Amritsar) ਦੇ ਗੁਰੂ ਬਜ਼ਾਰ ਵਿੱਚ ਇਕ ਸੁਨਿਆਰੇ ਦੀ ਦੁਕਾਨ ਵਿੱਚ ਚੋਰਾਂ ਵਲੋਂ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਅਤੇ ਸੀਸੀਟੀਵੀ ਵੀਡੀਓ ਦੇ ਅਧਾਰ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ | ਇਸ ਸੰਬੰਧ ਵਿੱਚ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਨਿਆਰੇ ਦੀ ਦੁਕਾਨ ਵਿੱਚ ਪਿਸਟਲ ਦੀ ਨੋਕ ‘ਤੇ ਹੋਈ ਖੋਹ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਸੁਰਿੰਦਰ ਸਿੰਘ (ਏ.ਸੀ.ਪੀ.ਅੰਮ੍ਰਿਤਸਰ ਸੈਂਟਰਲ ) ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਬਜ਼ਾਰ ਦੇ ਵਿੱਚ ਇਕ ਸੁਨਿਆਰੇ ਦੀ ਦੁਕਾਨ ਤੇ 300 ਗ੍ਰਾਮ ਸੋਨਾ ਚੋਰੀ ਹੋਇਆ ਹੈ | ਓਹਨਾ ਕਿਹਾ ਕਿ ਪੁਲਿਸ ਵਲੋਂ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਸੂਜ਼ਲ ਬੱਬਰ ਜੋ ਕਿ ਦੁਕਾਨ ਵਿੱਚ ਹੀ ਜੇਵਰ ਤਿਆਰ ਕਰਨ ਵਾਲਾ ਕਾਰੀਗਰ ਹੈ | ਜਿਸਨੂੰ ਕਾਬੂ ਕਰਕੇ ਇਸ ਪਾਸੋਂ 123 ਗ੍ਰਾਮ ਸੋਨੇ ਦੀਆਂ 2 ਪੱਤਰੀਆਂ ਬ੍ਰਾਮਦ ਕੀਤੀਆ ਹਨ |

ਗ੍ਰਿਫ਼ਤਾਰ ਸੂਜ਼ਲ ਬੱਬਰ ਦੁਕਾਨਦਾਰ ਦਾ ਗੁਆਂਢੀ ਹੈ ਤੇ ਉਸਦੀ ਦੁਕਾਨ ਵਿੱਚ ਪਿਛਲੇ 3 ਸਾਲ ਤੋਂ ਗਹਿਣੇ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ | ਜਿਸ ਕਾਰਨ ਉਕਤ ਵਿਅਕਤੀ ਨੂੰ ਦੁਕਾਨ ਬਾਰੇ ਪੂਰੀ ਜਾਣਕਾਰੀ ਸੀ ਕਿ ਕਿਹੜੇ ਸਮੇਂ ਦੁਕਾਨ ਵਿੱਚ ਵਪਾਰੀਆਂ ਦਾ ਆਉਣ-ਜਾਣ ਘੱਟ ਹੁੰਦਾ ਹੈ। ਉਕਤ ਵਿਅਕਤੀ ਨੇ ਆਪਣੇ 02 ਦੋਸਤਾਂ ਕ੍ਰਿਸ਼ਨਾਂ ਅਤੇ ਬਲਬੀਰ ਸਿੰਘ ਉਰਫ਼ ਸੋਨੂੰ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ |

ਲੁੱਟ ਦੀ ਵਾਰਦਾਤ ਸਮੇਂ ਕ੍ਰਿਸ਼ਨਾ ਮਾਰਕੀਟ ਥੱਲੇ ਖੜਾ ਰਿਹਾ ਤੇ ਬਲਬੀਰ ਸਿੰਘ ਦੁਕਾਨ ਦੇ ਵਿੱਚ ਗਿਆ ਤੇ ਪਿਸਟਲ ਦੀ ਨੋਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ | ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਲਾਈਟਰ ਨੁੰਮਾ ਪਿਸਟਲ (Toy Pistol) ਖਰੀਦੀ ਸੀ। ਇਸਦੇ 02 ਸਾਥੀਆਂ ਕ੍ਰਿਸ਼ਨਾ ਅਤੇ ਬਲਬੀਰ ਸਿੰਘ ਉਰਫ਼ ਸੋਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |