ਚੰਡੀਗੜ੍ਹ, 27 ਸਤੰਬਰ 2023: ਮਣੀਪੁਰ (Manipur) ਸਰਕਾਰ ਨੇ ਸੂਬੇ ਦੇ ਪਹਾੜੀ ਖੇਤਰਾਂ ਵਿੱਚ ਅਫਸਪਾ (AFSPA) ਦੀ ਮਿਆਦ 1 ਅਕਤੂਬਰ ਤੋਂ ਛੇ ਮਹੀਨੇ ਲਈ ਵਧਾ ਦਿੱਤੀ ਹੈ। ਘਾਟੀ ਦੇ 19 ਥਾਣੇ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ । ਇਹ ਜਾਣਕਾਰੀ ਸਰਕਾਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ।
ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਮਣੀਪੁਰ ਦੇ ਰਾਜਪਾਲ ਨੇ 19 ਪੁਲਿਸ ਥਾਣਿਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਖੇਤਰਾਂ ਨੂੰ ਛੱਡ ਕੇ ਪੂਰੇ ਮਣੀਪੁਰ ਰਾਜ ਨੂੰ ‘ਅਸ਼ਾਂਤ ਖੇਤਰ’ ਐਲਾਨਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਫਿਲਹਾਲ 1 ਅਕਤੂਬਰ, 2023 ਤੱਕ ਲੰਬਿਤ ਹੈ। “ਇਹ ਛੇ ਮਹੀਨਿਆਂ ਦੀ ਮਿਆਦ ਲਈ ਪ੍ਰਭਾਵੀ ਰਹੇਗਾ।”
ਜਿਨ੍ਹਾਂ ਪੁਲਿਸ ਸਟੇਸ਼ਨ ਖੇਤਰਾਂ ਵਿੱਚ ਡਿਸਟਰਬਡ ਏਰੀਆ ਐਕਟ ਲਾਗੂ ਨਹੀਂ ਕੀਤਾ ਗਿਆ ਹੈ ਉਨ੍ਹਾਂ ਵਿੱਚ ਇੰਫਾਲ, ਲਾਮਫੇਲ, ਸ਼ਹਿਰ, ਸਿੰਗਜਾਮੇਈ, ਸੇਕਮਈ, ਲਾਮਸਾਂਗ, ਪਾਸਟਾਲ , ਵਾਂਗੋਈ, ਪੋਰੋਮਪਟ, ਹੀਨਗਾਂਗ, ਲਾਮਲਾਈ, ਇਰੀਬੰਗ, ਲੀਮਾਖੋਂਗ, ਥੌਬਲ, ਬਿਸ਼ਨੂਪੁਰ, ਨਾਮਬੋਲ, ਮੋਇਰਾਂਗ, ਕਾਕਚਿਨ ਅਤੇ ਜਿਰਬਮ ਸ਼ਾਮਲ ਹਨ।
ਸੂਬੇ (Manipur) ‘ਚ 23 ਸਤੰਬਰ ਨੂੰ ਮੋਬਾਈਲ ਇੰਟਰਨੈੱਟ ‘ਤੇ ਪਾਬੰਦੀ ਹਟਾਏ ਜਾਣ ਤੋਂ ਬਾਅਦ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋ ‘ਚ ਦੋਵੇਂ ਦੀਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਦਿਖਾਈ ਦੇ ਰਹੀਆਂ ਹਨ।
26 ਸਤੰਬਰ ਨੂੰ ਇੰਫਾਲ ਸ਼ਹਿਰ ‘ਚ ਸੁਰੱਖਿਆ ਬਲਾਂ ਅਤੇ ਵਿਦਿਆਰਥੀਆਂ ਵਿਚਾਲੇ ਝੜੱਪ ਹੋਈ ਸੀ। ਇਸ ਵਿੱਚ 1 ਅਧਿਆਪਕ ਸਮੇਤ 54 ਵਿਦਿਆਰਥੀ ਜ਼ਖ਼ਮੀ ਹੋ ਗਏ। ਵਿਦਿਆਰਥੀ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੇ ਕ+ਤ+ਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਇਕ ਵਾਰ ਫਿਰ 1 ਅਕਤੂਬਰ ਤੱਕ ਮੋਬਾਈਲ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ।