ਚੰਡੀਗੜ੍ਹ, 07 ਨਵੰਬਰ 2024: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ (Salman Khan) ਨੂੰ ਧਮਕੀ ਦੇਣ ਅਤੇ 5 ਕਰੋੜ ਰੁਪਏ ਮੰਗ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਇਕ ਵਿਅਕਤੀ ਨੂੰ ਕਰਨਾਟਕ ਤੋਂ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਮੁੰਬਈ ਟਰੈਫਿਕ ਪੁਲਿਸ ਕੰਟਰੋਲ ਰੂਮ ਨੂੰ ਧਮਕੀ ਭਰਿਆ ਸੰਦੇਸ਼ ਭੇਜਣ ਦੇ ਦੋਸ਼ ‘ਚ ਕਰਨਾਟਕ ਤੋਂ ਬਿਕਰਮ ਜਲਾਰਾਮ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਬਿਕਰਮ ਜਲਾਰਾਮ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਦੱਸਦਾ ਸੀ, ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਕਰਯੋਗ ਹੈ ਕਿ ਅਦਾਕਾਰ ਸਲਮਾਨ ਖਾਨ (Salman Khan) ਨੂੰ 4 ਨਵੰਬਰ ਨੂੰ ਇਕ ਹੋਰ ਧਮਕੀ ਮਿਲੀ ਸੀ ਅਤੇ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਦੱਸਿਆ ਸੀ | ਫੜਿਆ ਗਿਆ ਵਿਅਕਤੀ ਪੇਸ਼ੇ ਤੋਂ ਵੈਲਡਰ ਦਾ ਕੰਮ ਕਰਦਾ ਹੈ |
ਦਰਅਸਲ, ਕੁਝ ਸਮਾਂ ਪਹਿਲਾਂ ਸਲਮਾਨ ਖਾਨ (Salman Khan) ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਜਦੋਂ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਤਾਂ ਉਨ੍ਹਾਂ ਨੇ ਸਲਮਾਨ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਅਜਿਹੇ ‘ਚ ਇਕ ਵਾਰ ਫਿਰ ਉਸ ਨੂੰ ਧਮਕੀ ਮਿਲੀ ਸੀ ਅਤੇ ਇਸ ਵਾਰ ਫਿਰ ਤੋਂ ਕਥਿਤ ਤੌਰ ‘ਤੇ ਫਿਰੌਤੀ ਮੰਗੀ ਗਈ ਸੀ ।
ਕਥਿਤ ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਹ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਦੱਸਿਆ ਗਿਆ ਹੈ ਕਿ ਮੁੰਬਈ ਪੁਲਿਸ ਦੇ ਟਰੈਫਿਕ ਕੰਟਰੋਲ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਕਥਿਤ ਧਮਕੀ ਭਰਿਆ ਸੰਦੇਸ਼ ਮਿਲਿਆ ਸੀ । ਟਰੈਫਿਕ ਕੰਟਰੋਲ ਰੂਮ ਨੂੰ ਭੇਜੇ ਗਏ ਕਥਿਤ ਸੰਦੇਸ਼ ‘ਚ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਬੋਲ ਰਿਹਾ ਹੈ। ਧਮਕੀ ‘ਚ ਸਲਮਾਨ ਖਾਨ ਨੂੰ ਦੋ ਵਿਕਲਪ ਦਿੱਤੇ ਗਏ ਛਣ – ਜ਼ਿੰਦਾ ਰਹਿਣ ਲਈ ਮੰਦਰ ‘ਚ ਜਾ ਕੇ ਮੁਆਫ਼ੀ ਮੰਗ ਲਵੇ ਜਾਂ 5 ਕਰੋੜ ਰੁਪਏ ਦੇਵੇ । ਇੱਕ ਹਫ਼ਤੇ ‘ਚ ਸਲਮਾਨ ਨੂੰ ਮਿਲੀ ਇਹ ਦੂਜੀ ਧਮਕੀ ਸੀ ।
ਜਿਕਰਯੋਗ ਹੈ ਕਿ ਸਲਮਾਨ ਅਤੇ ਬਿਸ਼ਨੋਈ ਵਿਚਾਲੇ ਵਿਵਾਦ 1998 ‘ਚ ਸ਼ੁਰੂ ਹੋਇਆ ਸੀ, ਜਦੋਂ ਸਲਮਾਨ ਖਾਨ ਖ਼ਿਲਾਫ ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਾਲੇ ਹਿਰਨ ਦੀ ਪੂਜਾ ਬਿਸ਼ਨੋਈ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਇਹ ਸਮਾਜ ਉਸ ਤੋਂ ਨਾਰਾਜ਼ ਹੈ ਅਤੇ ਲਾਰੈਂਸ ਬਿਸ਼ਨੋਈ ਵੀ ਇਸ ਦਾ ਹਿੱਸਾ ਹੈ। ਇਹੀ ਕਾਰਨ ਹੈ ਕਿ ਉਹ ਇਸ ਘਟਨਾ ਨੂੰ ਲੈ ਕੇ ਦਬੰਗ ਖਾਨ ਦੇ ਪਿੱਛੇ ਹੈ।