July 2, 2024 7:32 pm
ISRO

ਚੰਦਰਮਾ ਦੀ ਸਤ੍ਹਾ ‘ਤੇ ਰੋਵਰ ਨੇ ਕਿੰਨੀ ਦੂਰੀ ਕੀਤੀ ਤੈਅ, ISRO ਨੇ ਦਿੱਤੀ ਵੱਡੀ ਅਪਡੇਟ

ਚੰਡੀਗੜ੍ਹ, 25 ਅਗਸਤ 2023: ਇਸਰੋ ਨੇ ਚੰਦਰਯਾਨ-3 ਨੂੰ ਲੈ ਕੇ ਇਕ ਵਾਰ ਫਿਰ ਵੱਡਾ ਅਪਡੇਟ ਦਿੱਤਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕਿਹਾ ਕਿ ਰੋਵਰ ਨੇ ਚੰਦਰਮਾ ਦੀ ਸਤ੍ਹਾ ‘ਤੇ ਕਰੀਬ 8 ਮੀਟਰ ਦੀ ਦੂਰੀ ਤੈਅ ਕੀਤੀ ਹੈ। ਇਸਰੋ ਨੇ ਟਵੀਟ ਕਰਕੇ ਕਿਹਾ, ‘ਰੋਵਰ ਦੀਆਂ ਸਾਰੀਆਂ ਗਤੀਵਿਧੀਆਂ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ।

ਇਸਰੋ ਮੁਤਾਬਕ ਰੋਵਰ ਨੇ ਹੁਣ ਤੱਕ ਲਗਭਗ 8 ਮੀਟਰ ਦੀ ਦੂਰੀ ਸਫਲਤਾਪੂਰਵਕ ਤੈਅ ਕੀਤੀ ਹੈ। ਇਸਦੇ ਨਾਲ ਹੀ ਨਾਲ ਹੀ ਰੋਵਰ ਪੇਲੋਡ LIBS ਅਤੇ APXS ਕਾਰਜਸ਼ੀਲ ਹਨ। ਪ੍ਰੋਪਲਸ਼ਨ ਮਡਿਊਲ, ਲੈਂਡਰ ਮਡਿਊਲ ਅਤੇ ਰੋਵਰ ਦੇ ਸਾਰੇ ਪੇਲੋਡ ਆਮ ਵਾਂਗ ਪ੍ਰਦਰਸ਼ਨ ਕਰ ਰਹੇ ਹਨ।