ਗੁਰਦਾਸਪੁਰ, 15 ਅਪ੍ਰੈਲ 2023: ਬਟਾਲਾ ‘ਚ ਚੀਫ ਖਾਲਸਾ ਦੀਵਾਨ ਵਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਮੰਤਰੀ ਪੰਜਾਬ ਡਾ. ਇੰਦਰਬੀਰ ਸਿੰਘ ਨਿੱਝਰ ਬਟਾਲਾ ਪਹੁੰਚੇ ਉਥੇ ਹੀ ਡਾ. ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਦਾ ਕਹਿਣਾ ਸੀ ਕਿ ਉਹ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਆਏ ਹਨ ਅਤੇ ਉਹਨਾਂ ਦੱਸਿਆ ਕਿ ਬਟਾਲਾ ‘ਚ ਅੱਜ ਨਵੇਂ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ |
ਉਨ੍ਹਾਂ (Dr. Inderbir Singh Nijjar) ਨੇ ਕਿਹਾ ਕਿ ਇਹ ਇਮਾਰਤ ਇਕ ਸਾਲ ਤੱਕ ਤਿਆਰ ਕੀਤੀ ਜਾਵੇਗੀ | ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮਾਝਾ ਅਤੇ ਦੋਆਬਾ ਦੇ ਵੱਖ-ਵੱਖ ਜ਼ਿਲ੍ਹਿਆ ‘ਚ ਚੀਫ ਖਾਲਸਾ ਦੀਵਾਨ ਵਲੋਂ ਇਸੇ ਤਰ੍ਹਾਂ ਨਵੇਂ ਸਕੂਲ ਖੋਲ੍ਹੇ ਜਾ ਰਹੇ ਹਨ ਅਤੇ ਜੋ ਸਕੂਲ ਉਹਨਾਂ ਦੇ ਪਹਿਲਾਂ ਚੱਲ ਰਹੇ ਹਨ ਉਹਨਾਂ ਨੂੰ ਹੋਰ ਵੱਡੀ ਇਮਾਰਤ ਦਿੱਤੀਆਂ ਜਾ ਰਹੀਆਂ ਹਨ ਜਾ ਜੋ ਉਹਨਾਂ ਇਲਾਕੇ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਚੀਫ ਖਾਲਸਾ ਦੀਵਾਨ ਦੇ ਵਲੋਂ ਚਲਾਏ ਜਾ ਰਹੇ ਸਕੂਲਾਂ ‘ਚ ਸਿੱਖਿਆ ਮਿਲ ਸਕੇ |
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਐਸੇ ਕਿੱਤੇ ਛੱਡ ਚੁੱਕੇ ਹਨ ਅਤੇ ਉਹ ਕੰਮ ਪ੍ਰਵਾਸੀ ਪੰਜਾਬ ‘ਚ ਕਰ ਰਹੇ ਹਨ ਅਤੇ ਚੰਗੀ ਆਮਦਨ ਕਮਾਂ ਰਹੇ ਹਨ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਜਿੱਥੇ ਪੰਜਾਬ ਸਰਕਾਰ ਵੀ ਨੌਜਵਾਨ ਪੀੜੀ ਲਈ ਸਿੱਖਿਆ ‘ਚ ਬਦਲ ਲੈ ਕੇ ਆ ਰਹੀ ਹੈ ਉਥੇ ਹੀ ਚੀਫ ਖਾਲਸਾ ਦੀਵਾਨ ਵਲੋਂ ਵੀ ਐਸੇ ਪ੍ਰੋਜੈਕਟ ‘ਤੇ ਕੰਮ ਚੱਲ ਰਿਹਾ ਹੈ, ਜਿਸ ਨਾਲ ਬੱਚਿਆਂ ਨੂੰ ਕਿੱਤਾ ਮੁਖੀ ਸਿੱਖਿਆ ਦਿੱਤੀ ਜਾ ਸਕੇ |