ਚੰਡੀਗੜ੍ਹ, 20 ਜਨਵਰੀ, 2024: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਾਲੀਵੁੱਡ ਅਦਕਾਰਾ ਰਸ਼ਮਿਕਾ ਮੰਦਾਨਾ (Rashmika Mandanna) ਦੇ ਡੀਪਫੇਕ ਵੀਡੀਓ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 10 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਸੀ। ਗ੍ਰਿਫ਼ਤਾਰ ਮੁਲਜ਼ਮ ਪਹਿਲਾਂ ਵੀ ਕਈ ਸਾਈਬਰ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਉਸ ਨੇ ਹੀ ਰਸ਼ਮਿਕਾ ਦੀ ਡੀਪਫੇਕ ਵੀਡੀਓ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਇੱਕ ਬਜ਼ੁਰਗ ਔਰਤ ਨੂੰ ਵੀ ਡਿਜੀਟਲੀ ਬੰਧਕ ਬਣਾਇਆ ਹੋਇਆ ਸੀ।
ਦਰਅਸਲ, 6 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਰਸ਼ਮਿਕਾ ਲਿਫਟ ਵਿੱਚ ਨਜ਼ਰ ਆ ਰਹੀ ਹੈ। ਰਸ਼ਮੀਕਾ (Rashmika Mandanna) ਨੇ ਇਸ ਬਾਰੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਦਾਕਾਰਾ ਰਸ਼ਮੀਕਾ ਨੇ 6 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਮੇਰਾ ਡੀਪਫੇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਗੱਲ ਕਰਦਿਆਂ ਮੈਂ ਬਹੁਤ ਦੁਖੀ ਹਾਂ। ਇਮਾਨਦਾਰ ਨਾਲ ਦੱਸਾਂ ਤਾਂ AI ਨਾ ਸਿਰਫ ਮੇਰੇ ਲਈ ਬਲਕਿ ਸਾਡੇ ਵਿੱਚੋਂ ਹਰੇਕ ਲਈ ਬਹੁਤ ਡਰਾਉਣਾ ਹੈ ਜੋ ਇਸ ਤਕਨਾਲੋਜੀ ਦੀ ਦੁਰਵਰਤੋਂ ਕਾਰਨ ਖਤਰੇ ਵਿੱਚ ਹਨ।