ਚੰਡੀਗੜ੍ਹ, 02 ਮਈ 2023: ਇਸ ਹਾਦਸੇ ਦਾ ਕਾਰਨ ਸੀਵਰੇਜ ਲਾਈਨ ਤੋਂ ਹਾਈਡ੍ਰੋਜਨ ਸਲਫਾਈਡ ਗੈਸ ਲੀਕ ਹੋਣਾ ਮੰਨਿਆ ਜਾ ਰਿਹਾ ਹੈ। ਜਿਸ ਲਈ ਸੀਵਰੇਜ ਵਿੱਚ ਕੈਮੀਕਲ ਯੁਕਤ ਪਾਣੀ ਛੱਡਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਹ ਮੁੱਦਾ ਸਿੱਧੇ ਤੌਰ ‘ਤੇ ਵਾਤਾਵਰਨ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ।
ਇਸ ਸਬੰਧੀ ਮਾਮਲੇ ਸੰਬੰਧੀ ਅੱਜ ਚੇਅਰਮੈਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਮੀਟਿੰਗ ਹੋਵੇਗੀ । ਐਨਜੀਟੀ ਵੱਲੋਂ ਗੈਸ ਹਾਦਸੇ ਮਾਮਲੇ ਸਬੰਧੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ |ਜਿਕਰਯੋਗ ਹੈ ਕਿ ਮਾਮਲੇ ਤੋਂ ਬਾਅਦ ਐਨਡੀਆਰਐਫ ਅਤੇ ਹੋਰ ਵਿਭਾਗਾਂ ਦੀ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੁਲਿਸ ਦੀ ਵੱਖਰੀ ਪੰਜ ਮੈਂਬਰੀ ਸਿੱਟ ਵੀ ਜਾਂਚ ਕਰ ਰਹੀ ਹੈ | ਇਸ ਜ਼ਹਿਰੀਲੀ ਗੈਸ ਕਾਰਨ 11 ਜਣਿਆਂ ਦੀ ਮੌਤ ਹੋ ਚੁੱਕੀ ਹੈ |