ਚੰਡੀਗੜ੍ਹ, 11 ਨਵੰਬਰ 2024: ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ-2024 (Punjab State Diwali Bumper Lottery 2024) ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਲਾਟਰੀ ਦਾ ਪਹਿਲਾ ਇਨਾਮ ਯਾਨੀ 6 ਕਰੋੜ ਰੁਪਏ ਦਾ 2 ਜੇਤੂਆਂ ਦੇ ਨਾਂ ਹੈ । ਇਹ ਦੋਵੇਂ ਜੇਤੂ ਹੁਸ਼ਿਆਰਪੁਰ (Hoshiarpur) ਤੇ ਲੁਧਿਆਣਾ ਦੇ ਰਹਿਣ ਵਾਲੇ ਹਨ ਇਸ ਬੰਪਰ ਲਾਟਰੀ ਦਾ 6 ਕਰੋੜ ਰੁਪਏ ਦਾ ਪਹਿਲਾ ਇਨਾਮ 2 ਜੇਤੂਆਂ ‘ਚ ਵੰਡਿਆ ਗਿਆ ਹੈ।
3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ ਦੀਆਂ 540826 ਅਤੇ ਬੀ ਸੀਰੀਜ਼ ਦੀਆਂ 480960 ਟਿਕਟਾਂ ਹਨ। ਲਾਟਰੀ ਜਿੱਤਣ ਵਾਲਿਆਂ ਦੀ ਕਿਸਮਤ ਰਾਤੋ-ਰਾਤ ਅਚਾਨਕ ਬਦਲ ਗਈ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਏ । ਜਿਕਰਯੋਗ ਹੈ ਕਿ ‘ਪੰਜਾਬ ਸਟੇਟ ਦੀਵਾਲੀ ਡਿਅਰ ਬੰਪਰ-2024’ ‘ਚ ਲੋਕਾਂ ਨੂੰ 27.02 ਕਰੋੜ ਰੁਪਏ ਤੱਕ ਦੀ ਕੁੱਲ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ ਹੈ।