BJP

ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ BJP ਉਮੀਦਵਾਰਾਂ ਸੂਚੀ ਅਟਕੀ, ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਯੋਗੇਸ਼ਵਰ ਦੱਤ

ਚੰਡੀਗੜ੍ਹ, 30 ਅਗਸਤ 2024: ਭਾਜਪਾ (BJP) ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਪਹਿਲਾਂ ਹੀ ਹਰਿਆਣਾ ‘ਚ ਹਲਚਲ ਨਜ਼ਰ ਆ ਰਹੀ ਹੈ | ਦੂਜੇ ਪਾਸੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਓਲੰਪਿਕ ਤਮਗਾ ਜੇਤੂ ਭਲਵਾਨ ਯੋਗੇਸ਼ਵਰ ਦੱਤ ਨੇ ਸੋਨੀਪਤ ਦੀ ਗੋਹਾਨਾ ਸੀਟ ਤੋਂ ਆਪਣਾ ਦਾਅਵਾ ਪੇਸ਼ ਕੀਤਾ ਹੈ।

ਜਾਣਕਾਰੀ ਮੁਤਾਬਕ ਯੋਗੇਸ਼ਵਰ ਦੱਤ ਦਾ ਨਾਂ ਇਸ ਸੀਟ ਲਈ ਸੰਭਾਵਿਤ ਉਮੀਦਵਾਰਾਂ ‘ਚ ਨਾਂ ਹੋਣ ਕਰਕੇ ਉਨ੍ਹਾਂ ਨੇ ਦਿੱਲੀ ਵਿਖੇ ਡੇਰੇ ਲਾ ਲਏ ਹਨ। ਯੋਗੇਸ਼ਵਰ ਦੱਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪੁੱਜੇ । ਜਿਸ ‘ਚ ਉਹ ਖਿਡਾਰੀਆਂ ਦੀ ਅਣਦੇਖੀ ਦਾ ਮੁੱਦਾ ਉਠਾ ਸਕਦੇ ਹਨ | ਜਿਕਰਯੋਗ ਹੈ ਕਿ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਦੇ ਅੰਦੋਲਨ ਕਾਰਨ ਭਾਜਪਾ ਪਹਿਲਾਂ ਹੀ ਇਸ ਮੁੱਦੇ ‘ਤੇ ਬੈਕਫੁੱਟ ‘ਤੇ ਹੈ।

ਫਿਲਹਾਲ ਸੀਟਾਂ ਲਈ ਮੁਕਾਬਲੇ ਦੇ ਮੱਦੇਨਜ਼ਰ ਭਾਜਪਾ (BJP) ਨੇ ਟਿਕਟਾਂ ਦਾ ਐਲਾਨ ਟਾਲ ਦਿੱਤਾ ਹੈ। ਸੂਬਾ ਪ੍ਰਧਾਨ ਬਡੋਲੀ ਨੇ ਕਿਹਾ ਕਿ ਅੱਜ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ। ਇਸ ‘ਚ ਹੁਣ ਇੱਕ ਜਾਂ ਦੋ ਦਿਨ ਲੱਗ ਸਕਦੇ ਹਨ। ਬਾਕੀ ਸੀਟਾਂ ‘ਤੇ ਵੀ ਛੇਤੀ ਹੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਪੁਸ਼ਟੀ ਕੀਤੀ ਕਿ ਸੀਐਮ ਨਾਇਬ ਸੈਣੀ ਕਰਨਾਲ ਦੀ ਬਜਾਏ ਲਾਡਵਾ ਤੋਂ ਚੋਣ ਲੜਨਗੇ।

Scroll to Top