Site icon TheUnmute.com

ਦਿੱਲੀ ਦੇ ਉਪ ਰਾਜਪਾਲ ਨੇ ਸਿੱਖਿਆ ਵਿਭਾਗ ਤੇ ਵਕਫ ਬੋਰਡ ਨਾਲ ਸਬੰਧਤ 47 ਫਾਈਲਾਂ ਕੀਤੀ ਵਾਪਸ

Delhi

ਚੰਡੀਗੜ੍ਹ 27 ਅਗਸਤ 2022: ਦਿੱਲੀ (Delhi) ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਅਤੇ ਮੁੱਖ ਮੰਤਰੀ ਵਿਚਾਲੇ ਟਕਰਾਅ ਹੋਰ ਵਧਣ ਦੀ ਸੰਭਾਵਨਾ ਹੈ। ਉਪ ਰਾਜਪਾਲ ਦਫਤਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੀਐਮਓ ਕਰਮਚਾਰੀਆਂ ਦੇ ਦਸਤਖਤਾਂ ਵਾਲੀਆਂ 47 ਫਾਈਲਾਂ ਵਾਪਸ ਕਰ ਦਿੱਤੀਆਂ ਹਨ। LG ਦਫਤਰ ਦੇ ਸੂਤਰਾਂ ਨੇ ਦੱਸਿਆ ਕਿ LG ਸਕੱਤਰੇਤ ਦੁਆਰਾ ਵਾਪਸ ਕੀਤੀਆਂ ਫਾਈਲਾਂ ਵਿੱਚ ਸਿੱਖਿਆ ਵਿਭਾਗ ਅਤੇ ਵਕਫ ਬੋਰਡ ਨਾਲ ਸਬੰਧਤ ਫਾਈਲਾਂ ਸ਼ਾਮਲ ਹਨ।

ਜਿਕਰਯੋਗ ਹੈ ਕਿ ਹਾਲ ਹੀ ‘ਚ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਦਸਤਖਤ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਪ੍ਰਸਤਾਵ ਨਾ ਭੇਜਿਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ, ”ਤੁਹਾਡੇ ਦਫ਼ਤਰ ਨੇ ਮੇਰੀ ਮਨਜ਼ੂਰੀ ਲਈ ਕੁਝ ਪ੍ਰਸਤਾਵ ਭੇਜੇ ਹਨ।

Exit mobile version