July 5, 2024 12:35 am
Lieutenant Governor of Delhi

ਦਿੱਲੀ ਦੇ ਉੱਪ ਰਾਜਪਾਲ ਨੇ ‘ਆਪ’ ਦੇ ਦੋ ਆਗੂਆਂ ਨੂੰ ਡਿਸਕਾਮ ਬੋਰਡ ਤੋਂ ਹਟਾਇਆ

ਚੰਡੀਗੜ੍ਹ, 11 ਫਰਵਰੀ 2023: ਦਿੱਲੀ ਦੇ ਉੱਪ ਰਾਜਪਾਲ (Lieutenant Governor of Delhi) ਵੀਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਜੈਸਮੀਨ ਸ਼ਾਹ ਅਤੇ ‘ਆਪ’ ਸੰਸਦ ਮੈਂਬਰ ਨਰਾਇਣ ਦਾਸ ਗੁਪਤਾ ਦੇ ਪੁੱਤਰ ਨਵੀਨ ਗੁਪਤਾ ਨੂੰ ਬਿਜਲੀ ਵੰਡ ਕੰਪਨੀਆਂ ਦੇ ਬੋਰਡਾਂ ਤੋਂ ਹਟਾ ਦਿੱਤਾ ਹੈ।ਐੱਲ.ਜੀ. ਨੇ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਵਲੋਂ ਡਿਸਕਾਮ ਦੇ ਬੋਰਡਾਂ (DISCOMS Board) ‘ਤੇ ਨਿੱਜੀ ਨੁਮਾਇੰਦਿਆਂ ਨਾਲ ਮਿਲ ਕੇ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਨੁਮਾਇੰਦੇ ਵਜੋਂ ਨਿਯੁਕਤ ਕਰਕੇ 8,000 ਕਰੋੜ ਰੁਪਏ ਦੀ ਮਦਦ ਕੀਤੀ ਗਈ ਅਤੇ ਬਦਲੇ ‘ਚ ਲਾਭ ਲਿਆ ਗਿਆ।

ਹੁਣ ਬੀਐੱਸਐੱਸਈਐੱਸ (BSES) ਯਮੁਨਾ, ਬੀਐੱਸਐੱਸਈਐੱਸ ਰਾਜਧਾਨੀ ਅਤੇ ਉੱਤਰੀ ਦਿੱਲੀ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਕੋਲ ਡਿਸਕਾਮ ਦੇ ਬੋਰਡਾਂ ‘ਤੇ ਵਿੱਤ ਸਕੱਤਰ, ਬਿਜਲੀ ਸਕੱਤਰ ਅਤੇ ਦਿੱਲੀ ਟ੍ਰਾਂਸਕੋ ਦੇ ਐੱਮਡੀ ਹੋਣਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ‘ਆਪ’ ਦਾ ਕਹਿਣਾ ਹੈ ਕਿ ਜੈਸਮੀਨ ਸ਼ਾਹ ਅਤੇ ਨਵੀਨ ਗੁਪਤਾ ਨੂੰ ਹਟਾਉਣ ਦਾ ਫੈਸਲਾ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ। ਅਜਿਹਾ ਫ਼ੈਸਲਾ ਸਿਰਫ਼ ਚੁਣੀ ਹੋਈ ਸਰਕਾਰ ਹੀ ਲੈ ਸਕਦੀ ਹੈ।