ਚੰਡੀਗੜ੍ਹ, 17 ਅਪ੍ਰੈਲ 2023: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲਾਂਚ ਵਾਹਨ ਸਟਾਰਸ਼ਿਪ (Starship) ਦਾ ਪਹਿਲਾ ਔਰਬਿਟਲ ਟੈਸਟ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰੈਸ਼ਰ ਵਾਲਵ ਦੇ ਫ੍ਰੀਜ਼ ਹੋਣ ਕਾਰਨ ਲਾਂਚ ਨੂੰ 39 ਸਕਿੰਟ ਪਹਿਲਾਂ ਰੋਕ ਦਿੱਤਾ ਗਿਆ ਸੀ। ਸਟਾਰਸ਼ਿਪ ਨੂੰ ਸੋਮਵਾਰ ਸ਼ਾਮ ਕਰੀਬ 6.50 ਵਜੇ ਲਾਂਚ ਕੀਤਾ ਜਾਣਾ ਸੀ। ਹੁਣ ਰਾਕੇਟ ਨੂੰ ਰੀਸੈਟ ਕਰਨ ਵਿੱਚ ਘੱਟੋ-ਘੱਟ 48 ਘੰਟੇ ਲੱਗਣਗੇ। ਸਟੇਨਲੈੱਸ ਸਟੀਲ ਦੀ ਬਣੀ ਸਟਾਰਸ਼ਿਪ ਨੂੰ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਬਣਾਇਆ ਹੈ।
ਇਹ ਲਾਂਚ ਮਹੱਤਵਪੂਰਨ ਸੀ ਕਿਉਂਕਿ ਸਿਰਫ ਇਹ ਸਪੇਸਸ਼ਿਪ ਮਨੁੱਖਾਂ ਨੂੰ ਇੰਟਰਪੇਲੇਂਟਰੀ ਬਣਾਵੇਗਾ । ਯਾਨੀ ਇਸ ਦੀ ਮਦਦ ਨਾਲ ਪਹਿਲੀ ਵਾਰ ਕੋਈ ਵਿਅਕਤੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ‘ਤੇ ਕਦਮ ਰੱਖੇਗਾ। ਐਲਨ ਮਸਕ ਸਾਲ 2029 ਤੱਕ ਮਨੁੱਖਾਂ ਨੂੰ ਮੰਗਲ ਗ੍ਰਹਿ ‘ਤੇ ਲੈ ਕੇ ਜਾਣਾ ਚਾਹੁੰਦਾ ਹੈ ਅਤੇ ਉੱਥੇ ਇੱਕ ਬਸਤੀ ਸਥਾਪਤ ਕਰਨਾ ਚਾਹੁੰਦਾ ਹੈ। ਇਹ ਸਪੇਸਸ਼ਿਪ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮਨੁੱਖਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪਹੁੰਚਾਉਣ ਦੇ ਯੋਗ ਹੋਵੇਗਾ।
ਲਾਂਚ ਨੂੰ ਮੁਲਤਵੀ ਕਰਨ ਤੋਂ ਬਾਅਦ, ਐਲਨ ਮਸਕ ਨੇ ਟਵੀਟ ਕੀਤਾ- ‘ਅਜਿਹਾ ਲੱਗਦਾ ਹੈ ਕਿ ਇੱਕ ਪ੍ਰੈਸ਼ਰ ਵਾਲਵ ਫ੍ਰੀਜ਼ ਹੋ ਗਿਆ ਹੈ, ਇਸ ਲਈ ਜਦੋਂ ਤੱਕ ਇਹ ਕੰਮ ਕਰਨਾ ਸ਼ੁਰੂ ਨਹੀਂ ਕਰਦਾ ਉਦੋਂ ਤੱਕ ਲਾਂਚ ਨਹੀਂ ਕੀਤਾ ਜਾ ਸਕਦਾ।’ ਅੱਜ ਬਹੁਤ ਕੁਝ ਸਿੱਖਿਆ। ਹੁਣ ਪ੍ਰੋਪੈਲੈਂਟ ਨੂੰ ਆਫਲੋਡ ਕੀਤਾ ਜਾ ਰਿਹਾ ਹੈ। ਕੁਝ ਦਿਨਾਂ ਵਿੱਚ ਦੁਬਾਰਾ ਕੋਸ਼ਿਸ਼ ਕੀਤੀ ਜਾਵੇਗੀ |