Site icon TheUnmute.com

ਰਾਜ ਸਭਾ ਦੀਆਂ ਸੀਟਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ 21 ਮਾਰਚ

Rajya Sabha

ਚੰਡੀਗੜ੍ਹ 20 ਮਾਰਚ 2022: ਪੰਜਾਬ (Punjab) ਦੀਆਂ 117 ਵਿਧਾਨ ਸਭਾ ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਹੁਣ ਸੂਬੇ ‘ਚ ਰਾਜ ਸਭਾ (Rajya Sabha) ਚੋਣਾਂ ਹੋਣ ਜਾ ਰਹੀਆਂ ਹਨ। ਰਾਜ ਸਭਾ ਚੋਣਾਂ ਲਈ 14 ਮਾਰਚ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜੋ ਕਿ ਕੱਲ੍ਹ 21 ਮਾਰਚ ਤੱਕ ਜਾਰੀ ਰਹੇਗਾ। 22 ਮਾਰਚ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਿਰੀ ਮਿਤੀ 24 ਮਾਰਚ ਨਿਰਧਾਰਿਤ ਕੀਤੀ ਗਈ ਹੈ। ਚੋਣਾਂ 31 ਮਾਰਚ ਨੂੰ ਹੋਣਗੀਆਂ । ਦੱਸ ਦਈਏ ਕਿ ਰਾਜ ਸਭਾ ਮੈਂਬਰਾਂ ਦੀ ਚੋਣ ਵਿਧਾਇਕਾਂ ਦੁਆਰਾ ਕੀਤੀ ਜਾਂਦੀ ਹੈ।

Exit mobile version