ਚੰਡੀਗੜ੍ਹ, 24 ਫਰਵਰੀ 2024: ਜ਼ਿਲ੍ਹਾ ਸੰਗਰੂਰ ‘ਚ ਤਹਿਸੀਲ ਮੂਨਕ ਦੇ ਅਧੀਨ ਪੈਂਦੇ ਪਿੰਡ ਡੂਡੀਆਂ ਦੇ ਰਹਿਣ ਵਾਲੇ ਫੌਜੀ ਸਰਿੰਦਰ ਸਿੰਘ ਟਰੇਨਿੰਗ ਦੌਰਾਨ ਸ਼ਹੀਦ ਹੋ ਗਿਆ | ਸਰਿੰਦਰ ਸਿੰਘ ਪੁੱਤ ਨਛੱਤਰ ਸਿੰਘ ਜਿਸਦੀ ਡਿਊਟੀ ਕੋਟਾ (ਰਾਜਸਥਾਨ) ਸਿੱਖ ਰੈਜੀਮੈਂਟ ਯੂਨਿਟ 14 ਵਿੱਚ ਸੀ, ਜੋ ਗੰਗਾਨਗਰ ਹੈਲੀਪੈਡ ਦੀ ਸਿਖਲਾਈ ਦੌਰਾਨ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਡੂਡੀਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਤੇ ਫੌਜ ਦੇ ਜਵਾਨਾਂ ਨੇ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ |
ਸ਼ਹੀਦ ਸਰਿੰਦਰ ਸਿੰਘ ਪਰਿਵਾਰ ਵਿੱਚ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਆਪਣੇ ਪਿੱਛੇ ਇੱਕ ਧੀ (8) ਇੱਕ ਪੁੱਤ (6) ਘਰਵਾਲੀ ਅਤੇ ਮਾਤਾ-ਪਿਤਾ (70) ਅਤੇ ਚਾਚਾ ਨੂੰ ਛੱਡ ਗਏ ਹਨ | ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸੁਰਿੰਦਰ ਸਿੰਘ ਦ ਮੋਢਿਆਂ ‘ਤੇ ਹੀ ਸੀ | ਇਸ ਮੌਕੇ ਪੰਜਾਬ ਸਰਕਾਰ ਦੇ ਰੱਖਿਆ ਵਿਭਾਗ ਦੇ ਅਧਿਕਾਰੀਆਂ, ਵਰਿੰਦਰ ਗੋਇਲ ਵਿਧਾਇਕ, ਪ੍ਰਵੀਨ ਸਿੰਗਲਾਂ, ਤਹਿਸੀਲਦਾਰ ਮੂਨਕ ਨੇ ਸ਼ਰਧਾਂਜਲੀ ਭੇਟ ਕੀਤੀ।
ਜਾਣਕਾਰੀ ਦਿੰਦੇ ਹੋਏ ਫੋਜ ਜਵਾਨ ਰਿੰਕੂ ਸਿੰਘ ਨੇ ਦੱਸਿਆ ਕਿ ਸ਼ਹੀਦ ਸਰਿੰਦਰ ਸਿੰਘ ਇੱਕ ਗਰੀਬ ਪਰਿਵਾਰ ‘ਚੋਂ ਸੀ | ਸਿੱਖ ਰੈਜੀਮੈਂਟ ਯੂਨਿਟ-14 ਵਿੱਚ ਸੀ, ਜੋ ਗੰਗਾਨਗਰ ‘ਚ ਸਿਖਲਾਈ ਦੌਰਾਨ ਸ਼ਹੀਦ ਹੋ ਗਿਆ | ਉਨ੍ਹਾਂ ਕਿਹਾ ਇਕ ਸਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਸਹਾਰਾ ਸੀ | ਉਨ੍ਹਾਂਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਘਰ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਨੂੰ ਸਹਾਰਾ ਲੱਗ ਸਕੇ |