ਮਾਲਦੀਵ ‘ਚ ਤਾਇਨਾਤ ਭਾਰਤੀ ਫੌਜ ਦਾ ਆਖਰੀ ਬੈਚ ਭਾਰਤ ਵਾਪਸ ਪਰਤਿਆ

Maldives

ਚੰਡੀਗੜ੍ਹ, 10 ਮਈ 2024: ਮਾਲਦੀਵ (Maldives) ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਕਿ ਭਾਰਤ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣੇ ਸਾਰੇ ਫੌਜ ਦੇ ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਦਰਅਸਲ, ਮੁਈਜ਼ੂ ਸਰਕਾਰ ਨੇ ਭਾਰਤੀ ਫੌਜੀ ਜਵਾਨਾਂ ਦੀ ਵਾਪਸੀ ਲਈ 10 ਮਈ ਦੀ ਸਮਾਂ ਸੀਮਾ ਤੈਅ ਕੀਤੀ ਸੀ। ਪਿਛਲੇ ਸਾਲ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਮੁਈਜ਼ੂ ਦਾ ਮੁੱਖ ਵਾਅਦਾ ਮਾਲਦੀਵ ਵਿੱਚ ਤਾਇਨਾਤ 90 ਭਾਰਤੀ ਫੌਜ ਦੇ ਜਵਾਨਾਂ ਨੂੰ ਵਾਪਸ ਭੇਜਣਾ ਸੀ।

ਰਾਸ਼ਟਰਪਤੀ ਦਫਤਰ ਦੀ ਮੁੱਖ ਬੁਲਾਰਾ ਹਿਨਾ ਵਲੀਦ ਨੇ ਦੱਸਿਆ ਕਿ ਮਾਲਦੀਵ (Maldives) ਵਿੱਚ ਤਾਇਨਾਤ ਭਾਰਤੀ ਫੌਜ ਦੇ ਆਖਰੀ ਜਥੇ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਤਾਇਨਾਤ ਕੀਤੇ ਗਏ ਸੈਨਿਕਾਂ ਦੀ ਗਿਣਤੀ ਦਾ ਵੇਰਵਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਮਾਲਦੀਵ ਵਿੱਚ ਭਾਰਤੀ ਫੌਜ ਨੂੰ ਦੋ ਹੈਲੀਕਾਪਟਰ ਅਤੇ ਡੋਰਨਿਅਰ ਜਹਾਜ਼ਾਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਤਾਇਨਾਤ ਕੀਤਾ ਗਿਆ ਸੀ, ਜੋ ਭਾਰਤ ਨੇ ਖੁਦ ਤੋਹਫੇ ਵਜੋਂ ਦਿੱਤੇ ਸਨ।

ਇਸ ਤੋਂ ਪਹਿਲਾਂ, ਮਾਲਦੀਵ ਸਰਕਾਰ ਨੇ ਐਲਾਨ ਕੀਤਾ ਸੀ ਕਿ ਸੋਮਵਾਰ ਨੂੰ 51 ਫੌਜੀ ਕਰਮਚਾਰੀਆਂ ਨੂੰ ਭਾਰਤ ਵਾਪਸ ਭੇਜਿਆ ਗਿਆ ਹੈ। ਮਾਲਦੀਵ ਸਰਕਾਰ ਨੇ ਪਹਿਲਾਂ ਦੱਸਿਆ ਸੀ ਕਿ ਇੱਥੇ 89 ਭਾਰਤੀ ਫੌਜੀ ਮੌਜੂਦ ਹਨ। ਭਾਰਤ ਅਤੇ ਮਾਲਦੀਵ ਨੇ 10 ਮਈ ਤੱਕ ਬਾਕੀ ਬਚੇ ਫੌਜੀ ਜਵਾਨਾਂ ਨੂੰ ਵਾਪਸ ਬੁਲਾਉਣ ਲਈ ਸਹਿਮਤੀ ਜਤਾਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।