ਚੰਡੀਗੜ੍ਹ, 22 ਅਗਸਤ 2023: ਚੰਦਰਯਾਨ-3 (Chandrayaan-3) ਦੇ ਲੈਂਡਰ ਨੂੰ ਕੱਲ ਯਾਨੀ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿੱਚ 15 ਤੋਂ 17 ਮਿੰਟ ਲੱਗਣਗੇ। ਇਹ 15 ਮਿੰਟ ਚੰਦਰਯਾਨ ਲਈ ਕਾਫ਼ੀ ਚੁਣੌਤੀ ਵਾਲੇ ਹੋਣਗੇ । ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ, ਤਾਂ ਇਹ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ ਇਹ ਫੈਸਲਾ ਕਰੇਗਾ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਕਾਰਕ ਸਹੀ ਨਹੀਂ ਹੈ ਤਾਂ 27 ਅਗਸਤ ਨੂੰ ਲੈਂਡਿੰਗ ਕੀਤੀ ਜਾਵੇਗੀ।
ਚੰਦਰਯਾਨ (Chandrayaan-3) ਦਾ ਦੂਜਾ ਅਤੇ ਆਖਰੀ ਡੀਬੂਸਟਿੰਗ ਆਪਰੇਸ਼ਨ ਐਤਵਾਰ ਰਾਤ 1.50 ਵਜੇ ਪੂਰਾ ਹੋ ਗਿਆ। ਇਸ ਤੋਂ ਬਾਅਦ ਚੰਦਰਮਾ ਤੋਂ ਲੈਂਡਰ ਦੀ ਘੱਟੋ-ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ 134 ਕਿਲੋਮੀਟਰ ਹੈ। ਡੀਬੂਸਟਿੰਗ ਵਿੱਚ ਪੁਲਾੜ ਯਾਨ ਦੀ ਗਤੀ ਹੌਲੀ ਹੋ ਜਾਂਦੀ ਹੈ।