haryana

ਇਸ ਪਿੰਡ ‘ਚ ਵੜੇ ਮਗਰਮੱਛ, ਕਰੀਬ 6 ਘੰਟੇ ਬਾਅਦ ਜੰਗਲੀ ਜੀਵ ਟੀਮ ਦੇ ਹਵਾਲੇ ਕੀਤਾ ਗਿਆ

29 ਅਕਤੂਬਰ 2024: ਹਰਿਆਣਾ ਦੇ ਕੁਰੂਕਸ਼ੇਤਰ (Haryana’s Kurukshetra) ਦੇ ਇੱਕ ਪਿੰਡ ਵਿੱਚ ਦੋ ਮਗਰਮੱਛ (crocodiles)  ਦਾਖ਼ਲ ਹੋ ਗਏ। ਕਰੀਬ 6 ਘੰਟੇ ਤੱਕ ਆਪਰੇਸ਼ਨ ਚੱਲਿਆ। ਦੋਵਾਂ ਮਗਰਮੱਛਾਂ ਨੂੰ ਜੰਗਲੀ ਜੀਵ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟੀਮ ਦੋਵਾਂ ਨੂੰ ਕ੍ਰੋਕੋਡਾਇਲ ਬਰੀਡਿੰਗ ਸੈਂਟਰ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਮਗਰਮੱਛ ਨਹਿਰ ਦੇ ਦੂਜੇ ਪਾਸੇ ਤੋਂ ਨਾਲੇ ਵਿੱਚ ਆ ਗਏ ਸਨ। ਇਸ ਡਰੇਨ ਨੇੜੇ ਡੇਰੇ ਵੀ ਲਾਏ ਹੋਏ ਹਨ।

 

ਜਾਣਕਾਰੀ ਮੁਤਾਬਕ ਪਿੰਡ ਮੁਸਤਪੁਰ ‘ਚ ਲੋਕਾਂ ਨੇ ਨਾਲੇ ‘ਚ 2 ਮਗਰਮੱਛਾਂ ਨੂੰ ਦੇਖਿਆ। ਮਗਰਮੱਛ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਸੋਮਵਾਰ ਸ਼ਾਮ  ਜੰਗਲੀ ਜੀਵ ਵਿਭਾਗ ਅਤੇ ਗੋਤਾਖੋਰ ਪ੍ਰਗਟ ਸਿੰਘ ਨੂੰ ਸੂਚਿਤ ਕੀਤਾ।

 

ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਸ ਨੂੰ ਮਗਰਮੱਛਾਂ ਦੀਆਂ ਵੀਡੀਓ ਵੀ ਭੇਜੀਆਂ ਸਨ। ਜਿਸ ਤੋਂ ਬਾਅਦ ਉਹ ਟੀਮ ਨਾਲ ਪਿੰਡ ਪਹੁੰਚੇ। ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਮਗਰਮੱਛ ਛੋਟੇ ਸਨ, ਪਰ ਉਨ੍ਹਾਂ ਤੋਂ ਵੀ ਖ਼ਤਰਾ ਸੀ। ਪੂਰੀ ਟੀਮ ਵੱਲੋਂ 4 ਵਜੇ ਸਰਚ ਐਂਡ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇੱਕ ਮਗਰਮੱਛ ਨੂੰ 5 ਘੰਟਿਆਂ ਵਿੱਚ ਅਤੇ ਦੂਜਾ 6 ਘੰਟਿਆਂ ਵਿੱਚ ਫੜਿਆ ਗਿਆ।

Scroll to Top