Faridabad

ਦੇਸ਼ ਦੀ ਅਨੋਖੀ ਪਹਿਲ ਦੀ ਗਵਾਹ ਬਣੀ ਫਰੀਦਾਬਾਦ ਦੀ ਧਰਤੀ, ਚੋਣ ਦੇ ਸੰਕਲਪ ਲਈ ਸਾਢੇ ਅੱਠ ਲੱਖ ਲੋਕ ਜੁੜੇ

ਚੰਡੀਗੜ੍ਹ, 8 ਅਪ੍ਰੈਲ 2024: ਲੋਕਤੰਤਰ ਦੇ ਤਿਓਹਾਰ ਤੋਂ ਪਹਿਲਾਂ ਫਰੀਦਾਬਾਦ (Faridabad) ਦੀ ਧਰਤੀ ਸੋਮਵਾਰ ਨੂੰ ਇਕ ਅਨੋਖੀ ਪਹਿਲ ਦੀ ਗਵਾਹ ਬਣੀ। ਮੌਕਾ ਸੀ 25 ਮਈ ਨੂੰ ਹੋਣ ਵਾਲੇ ਲੋਕ ਸਭਾ ਚੋਣਾ ਲਈ ਸੌ ਫੀਸਦੀ ਚੋਣ ਦੇ ਸੰਕਲਪ ਦਾ। ਜ਼ਿਲ੍ਹਾ ਚੋਣ ਅਧਿਕਾਰੀ ਵਿਕਰਮ ਸਿੰਘ ਵੱਲੋਂ ਕੀਤੀ ਗਈ ਇਸ ਪਹਿਲ ਵਿਚ ਸਾਢੇ ਅੱਠ ਲੱਖ ਲੋਕ ਜੁੜੇ। ਸਾਰਿਆਂ ਨੇ ਇਕੱਠੇ ਸਵੇਰੇ 11 ਵਜੇ ਆਪਣੇ-ਆਪਣੇ ਸੰਸਥਾਨਾਂ, ਸਕੂਲਾਂ, ਕਾਲਜਾਂ, ਉਦਯੋਗਾਂ, ਦਫਤਰਾਂ, ਆਂਗਣਵਾੜੀ ਕੇਂਦਰਾਂ, ਪੰਚਾਇਤ ਘਰਾਂ ਅਤੇ ਪਬਲਿਕ ਸਥਾਨਾਂ ‘ਤੇ ਇਕੱਠੇ ਹੋ ਕੇ ਸੌ-ਫੀਸਦੀ ਚੋਣ ਦਾ ਸੰਕਲਪ ਲਿਆ। 18 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੇ ਜਿੱਥੇ ਚੋਣ ਦਾ ਸੰਕਲਪ ਲਿਆ ਤਾਂ ਸਕੂਲੀ ਬੱਚਿਆਂ ਨੇ ਆਪਣੇ ਪਰਿਵਾਰਾਂ ਤੇ ਨੇੜੇ ਦੇ ਲੋਕਾਂ ਨੂੰ ਵੋਟਿੰਗ ਦੇ ਲਈ ਪ੍ਰੇਰਿਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ ।

ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਵਿਚ ਸਭ ਤੋਂ ਵੱਧ ਉਦਯੋਗਿਕ ਕਾਮਿਆਂ ਤੇ ਕਰਮਚਾਰੀ ਸ਼ਾਮਲ ਹੋਏ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਮੁਹਿੰਮ ਵਿਚ ਪੰਜ ਲੱਖ ਉਦਯੋਗਿਕ ਕਾਂਮਿਆਂ ਨੇ ਇਕੱਠੇ ਹੋ ਕੇ 25 ਮਈ ਨੂੰ ਵੋਟਿੰਗ ਕਰਨ ਦੀ ਸਹੁੰ ਖਾਧੀ। ਇਸ ਦੇ ਬਾਅਦ ਜ਼ਿਲ੍ਹਾ ਦੇ ਤਿੰਨ ਲੱਖ ਤੋਂ ਵੱਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਇਸ ਮੁਹਿੰਮ ਵਿਚ ਸ਼ਾਮਲ ਹੋਏ।

ਇੰਨ੍ਹਾਂ ਵਿਚ ਇਕ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਤੇ ਡੇਢ ਲੱਖ ਪ੍ਰਾਈਵੇਟ ਸਕੂਲਾਂ ਦੇ ਬੱਚੇ ਸ਼ਾਮਲ ਸਨ। ਉੱਥੇ 33 ਹਜ਼ਾਰ ਆਟੋ ਡਰਾਈਵਰ ਇਸ ਮੁਹਿੰਮ ਨਾਲ ਜੁੜੇ ਅਤੇ ਸਾਰਿਆਂ ਨੇ ਸੌ-ਫੀਸਦੀ ਚੋਣ ਦਾ ਸੰਕਲਪ ਲਿਆ। 19 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਦੀ ਬੀਬੀਆਂ , ਵੱਖ-ਵੱਖ ਵਿਭਾਗਾਂ ਤੇ ਪੁਲਿਸ ਵਿਭਾਗ ਦੇ 20 ਹਜ਼ਾਰ ਤੋਂ ਵੱਧ ਕਰਮਚਾਰੀ, 1200 ਆਂਗਣਵਾੜੀ ਵਰਕਰਾਂ ਅਤੇ 1200 ਆਸ਼ਾ ਵਰਕਰਾਂ ਤੇ ਏਐਨਐਮ ਇਸ ਮੁਹਿੰਮ ਵਿਚ ਸ਼ਾਮਲ ਹੋਈ। ਜ਼ਿਲ੍ਹਾ (Faridabad) ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ (Faridabad) ਵਿਚ ਸਵੇਰੇ 11 ਵਜੇ ਚੱਲੀ ਇਹ ਮੁਹਿੰਮ ਮੌਜੂਦਾ ਵਿਚ ਅਨੋਖੀ ਰਹੀ ਅਤੇ ਹਰੇਕ ਵਿਅਕਤੀ ਨੇ ਇਸ ਮੁਹਿੰਮ ਨਾਲ ਜੁੜ ਕੇ ਸੌ-ਫੀਸਦੀ ਵੋਟਿੰਗ ਦਾ ਸੰਕਲਪ ਲਿਆ।

ਜ਼ਿਲ੍ਹਾ ਚੋਣ ਅਧਿਕਾਰੀ ਵਿਕਰਮ ਸਿੰਘ ਨੇ ਸੈਕਟਰ-55 ਸਰਕਾਰੀ ਮਾਡਲ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲ ਵਿਚ ਪ੍ਰਬੰਧਿਤ ਮੁੱਖ ਪ੍ਰੋਗ੍ਰਾਮ ਵਿਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿਛਲੇ ਲੋਕਸਭਾ ਚੋਣਾਂ ਵਿਚ ਫਰੀਦਾਬਾਦ ਲੋਕਸਭਾ ਖੇਤਰ ਵਿਚ ਸਿਰਫ 62 ਫੀਸਦੀ ਲੋਕਾਂ ਨੇ ਚੋਣ ਕੀਤਾ ਸੀ। ਉੱਥੇ ਸ਼ਹਿਰਾਂ ਵਿਚ ਤਾਂ ਇਹ ਗਿਣਤੀ 57 ਫੀਸਦੀ ਹੀ ਰਹਿ ਗਈ ਸੀ। ਆਪਣੇ ਸੰਬੋਧਨ ਵਿਚ ਊਨ੍ਹਾਂ ਨੇ ਕਿਹਾ ਕਿ ਚੋਣ ਲੋਕਤੰਤਰ ਦਾ ਸੱਭ ਤੋਂ ਵੱਡਾ ਮਹਾਪਰਵ ਹੁੰਦਾ ਹੈ ਅਤੇ ਇਹ ਹਰੇਕ ਨਾਗਰਿਕ ਦਾ ਸੱਭ ਤੋਂ ਵੱਧ ਅਧਿਕਾਰ ਹੈ।

ਅਜਿਹੇ ਵਿਚ ਲੋਕਾਂ ਨੂੰ ਆਉਣ ਵਾਲੇ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਵੋਟਿੰਗ ਲਈ ਜਾਗਰੁਕ ਕਰਨਾ ਜਰੂਰੀ ਹੈ। ਇਸੀ ਦੇ ਤਹਿਤ ਇਹ ਪਹਿਲ ਕੀਤੀ ਗਈ ਅਤੇ ਜ਼ਿਲ੍ਹਾ (Faridabad) ਵਿਚ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਿਚ ਕੁੱਝ ਸਥਾਨਾਂ ‘ਤੇ ਇਹ ਮੁਹਿੰਮ ਚਲਾਉਣ ਦਾ ਵਿਚਾਰ ਸੀ ਪਰ ਹੌਲੀ-ਹੌਲੀ ਵੱਖ-ਵੱਖ ਉਦਯੋਗਾਂ, ਸਕੂਲਾਂ, ਕਾਲਜਾਂ, ਆਟੋ ਡਰਾਈਵਰਾਂ, ਮਹਿਲਾ ਸਮੂਹਾਂ ਤੇ ਹੋਰ ਵਰਗਾਂ ਨੂੰ ਜੋੜਨ ਦਾ ਕੰਮ ਕੀਤਾ ਗਿਆ। ਉਸ ਦਾ ਨਤੀਜਾ ਇਹ ਹੋਇਆ ਕਿ ਮੁਹਿੰਮ ਵਿਚ ਸਾਢੇ ਅੱਠ ਲੱਖ ਲੋਕ ਸ਼ਾਮਲ ਹੋਏ।

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਦੱਸਿਆ ਕਿ ਸਹੁੰ ਮੁਹਿੰਮ ਵਿਚ ਸਭ ਤੋਂ ਖਾਸ ਗੱਲ ਰਹੀ ਬੱਚਿਆਂ ਦਾ ਇਸ ਮੁਹਿੰਮ ਨਾਲ ਜੁੜਾਵ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਵਿਚ ਸਵਾ ਲੱਖ ਬੱਚੇ ਸਰਕਾਰੀ ਸਕੂਲਾਂ ਵਿਚ ਅਤੇ ਤਿੰਨ ਲੱਖ 83 ਹਜ਼ਾਰ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਵਿਚ ਤਿੰਨ ਲੱਖ ਤੋਂ ਵੱਧ ਬੱਚੇ ਸ਼ਾਮਲ ਹੋਏ। ਸਕੂਲਾਂ ਵਿਚ ਇਹ ਪ੍ਰੋਗ੍ਰਾਮ ਇਕ ਉਤਸਵ ਦੀ ਤਰ੍ਹਾ ਪ੍ਰਬੰਧਿਤ ਕੀਤਾ ਗਿਆ। ਸਾਰੇ ਸਕੂਲਾਂ ਵਿਚ ਬੱਚਿਆਂ ਨੇ ਚੋਣ ਲਈ ਪ੍ਰੇਰਿਤ ਕਰਦੀ ਹੋਈ ਪੇਂਟਿੰਗ ਤਿਆਰ ਕੀਤੀ ਅਤੇ ਉਨ੍ਹਾਂ ਦੀ ਪ੍ਰਦਰਸ਼ਨੀ ਵੀ ਲਗਾਈ। ਸਾਰੇ ਬੱਚਿਆਂ ਨੇ ਸੰਕਲਪ ਲਿਆ ਕਿ ਉਹ ਆਪਣੇ ਪਰਿਜਨਾਂ ਨੁੰ ਚੋਣ ਕੇਂਦਰ ਤੱਕ ਜਰੂਰ ਲੈ ਕੇ ਜਾਣਗੇ।

ਉਦਯੋਗਿਕ ਸ਼ਹਿਰ ਫਰੀਦਾਬਾਦ (Faridabad) ਵਿਚ ਚੋਣ ਸੌ-ਫੀਸਦੀ ਕਰਨ ਦੇ ਸੰਕਲਪ ਪ੍ਰੋਗ੍ਰਾਮ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਰਹੀ ਉਦਯੋਗਿਕ ਕਾਮਿਆਂ ਦੀ। ਜ਼ਿਲ੍ਹਾ ਵਿਚ ਨੌ ਲੱਖ ਉਦਯੋਗਿਕ ਕਾਮੇ ਹਨ। ਵੱਖ-ਵੱਖ ਸ਼ਿਫਟ ਵਿਚ ਕੰਮ ਕਰਨ ਵਾਲੇ ਇੰਨ੍ਹਾਂ ਕਾਮਿਆਂ ਵਿੱਚੋਂ ਪੰਜ ਲੱਖ ਕਾਮੇ ਇਸ ਮੁਹਿੰਮ ਵਿਚ ਸ਼ਾਮਲ ਹੋਏ। ਸਾਰਿਆਂ ਨੇ ਰਾਸ਼ਟਰ ਹਿੱਤ ਵਿਚ 25 ਮਈ ਨੂੰ ਵੋਟ ਦੇਣ ਦਾ ਸੰਕਲਪ ਲੈਂਦੇ ਹੋਏ ਆਪਣੇ ਕਾਰਜ ਸਥਾਨ ‘ਤੇ ਹੀ ਖੜੇ ਹੋ ਕੇ ਚੋਣ ਦਾ ਸੰਕਲਪ ਲਿਆ।

ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਦੱਸਿਆ ਕਿ ਚੋਣ ਦੇ ਸੰਕਲਪ ਦੇ ਲਈ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ। ਪਿੰਡ ਹੋਣ ਜਾਂ ਸ਼ਹਿਰ ਹਰ ਥਾਂ ਸੌ-ਫੀਸਦੀ ਚੋਣ ਦੇ ਸੰਕਲਪ ਵਿਚ ਬੀਬੀਆਂ ਵੱਡੀ ਗਿਣਤੀ ਵਿਚ ਭਾਗੀਦਾਰੀ ਕਰਦੀ ਦਿਖੀਆਂ। ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਵਿਚ 19 ਹਜ਼ਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਦੀ ਬੀਬੀਆਂ ਸ਼ਾਮਲ ਹੋਈਆਂ ਅਤੇ 1200 ਤੋਂ ਵੱਧ ਆਂਗਣਵਾੜੀ ਤੇ 1200 ਤੋਂ ਵੱਧ ਹੀ ਆਸ਼ਾ ਵਰਕਰਾਂ ਵੀ ਮੁਹਿੰਮ ਵਿਚ ਸ਼ਾਮਲ ਹੋਈ। ਸੌ-ਫੀਸਦੀ ਵੋਟਿੰਗ ਦੇ ਸੰਕਲਪ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਸਾਰੇ ਅਧਿਕਾਰੀ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਵੱਖ-ਵੱਖ ਸਥਾਨਾਂ ‘ਤੇ ਪਹੁੰਚੇ।

Scroll to Top