ਮਾਨਸਾ, 9 ਸਤੰਬਰ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਹਰ ਦਿਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚਦੇ ਹਨ ਅਤੇ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਕਰਦੇ ਹਨ | ਇਸਦੇ ਨਾਲ ਹੁਣ ਦਿੱਲੀ ਤੋਂ ਮੋਟਰਸਾਈਕਲ ‘ਤੇ ਰਾਈਡ ਕਰਦੀ ਇੱਕ ਬੀਬੀ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਤੇ ਕਿਹਾ ਕਿ ਉਸਦੀ ਇੱਛਾ ਸੀ ਪਿੰਡ ਮੂਸਾ ਆਵੇ | ਅੱਜ ਉਸਦੀ ਇਹ ਇੱਛਾ ਪੂਰੀ ਹੋਈ ਹੈ | ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਵੀ ਸਿੱਧੂ ਵਾਂਗ ਖੁੱਲ੍ਹੇ ਸੁਭਾਹ ਦੇ ਹਨ ਤੇ ਉਨ੍ਹਾਂ ਨੂੰ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਲੱਗਿਆ, ਜਿਸ ਤਰਾਂ ਸਿੱਧੂ ਮੂਸੇ ਵਾਲਾ ਨੂੰ ਮਿਲਣ ਦੇ ਲਈ ਲੋਕ ਕਤਾਰਾਂ ਦੇ ਵਿੱਚ ਖੜੇ ਹੁੰਦੇ ਸਨ ਅੱਜ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਦੇ ਲਈ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਦੇਸ਼ਾਂ-ਵਿਦੇਸ਼ਾਂ ਵਿਚੋਂ ਮਿਲਣ ਦੇ ਲਈ ਆਉਂਦੇ ਹਨ। ਉਹਨਾਂ ਕਿਹਾ ਕਿ ਮੈਂ ਸਿੱਧੂ ਦੇ ਇੰਨੇ ਜ਼ਿਆਦਾ ਗੀਤ ਨਹੀਂ ਸੁਣੇ ਸਨ ਪਰ ਉਸ ਦੀ ਮੌਤ ਤੋਂ ਬਾਅਦ ਜੋ ਵੀ ਗੀਤ ਸੁਣੇ ਤਾਂ ਉਸਦੇ ਗੀਤਾਂ ਦੇ ਵਿੱਚ ਸੱਚਾਈ ਸੀ ਜੋ ਇੱਥੇ ਆ ਕੇ ਪਤਾ ਲੱਗ ਗਈ ਹੈ |
ਉਨ੍ਹਾਂ ਕਿਹਾ ਕਿ ਲੋਕ ਅੱਜ ਵੀ ਸਿੱਧੂ (Sidhu Moosewala)ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ | ਮੇਰੇ ਘਰ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਗੀਤ ਚੱਲਦੇ ਹਨ ਕਿਉਂਕਿ ਮੇਰੇ ਬੱਚੇ ਵੀ ਸਿੱਧੂ ਮੂਸੇਵਾਲਾ ਦੇ ਫੈਨ ਹਨ | ਉਹਨਾਂ ਦੱਸਿਆ ਕਿ ਉਹ ਮੋਟਰਸਾਈਕਲ ਰਾਈਡ ਕਰਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰੁਕੇ ਤੇ ਮੂਸਾ ਪਿੰਡ ਆ ਕੇ ਉਹਨਾਂ ਦੇ ਮਨ ਨੂੰ ਹੋਰ ਵੀ ਸੰਤੁਸ਼ਟੀ ਮਿਲੀ ਹੈ। ਇਸ ਮੌਕੇ ਉਹਨਾਂ ਸਿਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਮਾਪਿਆਂ ਨੂੰ ਜਲਦ ਇਨਸਾਫ ਦਿੱਤਾ ਜਾਵੇ।