ਫੀਫਾ ਵਿਸ਼ਵ ਕੱਪ ‘ਚ ਨਾਕਆਊਟ ਦੌਰ ਸ਼ੁਰੂ, ਨੀਦਰਲੈਂਡ-ਅਮਰੀਕਾ ਤੇ ਆਸਟ੍ਰੇਲੀਆ-ਅਰਜਨਟੀਨਾ ਵਿਚਾਲੇ ਮੁਕਾਬਲਾ ਅੱਜ

Australia-Argentina

ਚੰਡੀਗੜ੍ਹ 3 ਦਸੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup) ਦਾ ਉਤਸ਼ਾਹ ਸਿਖਰ ‘ਤੇ ਪਹੁੰਚ ਗਿਆ ਹੈ। ਅੱਜ ਤੋਂ ਫੀਫਾ ਵਿਸ਼ਵ ਕੱਪ ਵਿੱਚ ਨਾਕਆਊਟ ਦੌਰ ਸ਼ੁਰੂ ਹੋ ਰਹੇ ਹਨ। ਰਾਊਂਡ ਆਫ 16 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਇੱਥੋਂ ਕਿਸੇ ਵੀ ਟੀਮ ਨੂੰ ਸਿਰਫ਼ ਇੱਕ ਮੌਕਾ ਮਿਲੇਗਾ। ਹਾਰਨ ‘ਤੇ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।

ਇਸਦੇ ਨਾਲ ਹੀ ਫ਼ੁੱਟਬਾਲ ਕੱਪ ‘ਚ ਪੈਨਲਟੀ ਸ਼ੂਟਆਊਟ ਦੀ ਪ੍ਰਕਿਰਿਆ ਵੀ ਅੱਜ ਤੋਂ ਸ਼ੁਰੂ ਹੋ ਜਾਵੇਗੀ। ਪੂਰੇ ਸਮੇਂ ‘ਤੇ ਡਰਾਅ ਹੋਣ ਦੀ ਸੂਰਤ ਵਿੱਚ 30 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਵਿੱਚ ਵੀ ਜੇਕਰ ਮੈਚ ਡਰਾਅ ਰਿਹਾ ਤਾਂ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਆਵੇਗਾ।

ਅੱਜ ਦੇ 16ਵੇਂ ਦੌਰ ਦੇ ਪਹਿਲੇ ਮੈਚ ਵਿੱਚ ਨੀਦਰਲੈਂਡ ਦਾ ਸਾਹਮਣਾ ਅਮਰੀਕਾ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੂਜਾ ਮੈਚ ਆਸਟ੍ਰੇਲੀਆ ਅਤੇ ਲਿਓਨਲ ਮੇਸੀ ਦੀ ਅਰਜਨਟੀਨਾ ਵਿਚਾਲੇ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ (4 ਦਸੰਬਰ) ਤੋਂ ਖੇਡਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।