24 ਅਕਤੂਬਰ 2024: ਕੇਰਲ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 66 ਸਾਲਾ ਵਿਅਕਤੀ ਨੂੰ ਆਪਣੀ ਧੀ ਨਾਲ ਚਾਰ ਸਾਲ ਲਗਾਤਾਰ ਬਲਾਤਕਾਰ ਕਰਨ ਦੇ ਮਾਮਲੇ ਵਿੱਚ 72 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਦੋਸ਼ੀ ਨੂੰ 20 ਸਾਲ ਤੱਕ ਹੀ ਜੇਲ ‘ਚ ਰਹਿਣਾ ਹੋਵੇਗਾ। ਅਦਾਲਤ ਨੇ ਦੋਸ਼ੀ ‘ਤੇ 1.8 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਰਅਸਲ, ਪਿਤਾ ਨੇ ਆਪਣੀ 10 ਤੋਂ 14 ਸਾਲ ਦੀ ਧੀ ਨਾਲ ਉਸ ਸਮੇਂ ਬਲਾਤਕਾਰ ਕੀਤਾ, ਜਦੋਂ ਉਹ ਛੁੱਟੀਆਂ ਦੌਰਾਨ ਆਪਣੇ ਸਕੂਲ ਹੋਸਟਲ ਤੋਂ ਪਿੰਡ ਆਪਣੇ ਘਰ ਆਉਂਦੀ ਸੀ।
ਫਰਵਰੀ 23, 2025 2:41 ਬਾਃ ਦੁਃ