ਚੰਡੀਗੜ੍ਹ, 22 ਅਕਤੂਬਰ 2024: ਗੁਜਰਾਤ ਦੀ ਜੇਲ੍ਹ ‘ਚ ਬੰਦ ਬਦਮਾਸ਼ ਲਾਰੈਂਸ ਬਿਸ਼ਨੋਈ (Lawrence Bishnoi) ਦੇ ਨਾਂ ‘ਤੇ ਕਸ਼ੱਤਰੀ ਕਰਣੀ ਸੈਨਾ ਦੇ ਮੁਖੀ ਨੇ ਇਨਾਮ ਦਾ ਐਲਾਨ ਕੀਤਾ ਹੈ | ਸ਼ੋਸ਼ਲ ਮੀਡਿਆ ‘ਤੇ ਇਕ ਵੀਡੀਓ ਸਾਂਝੀ ਕਰਕੇ ਕਰਣੀ ਸੈਨਾ ਦੇ ਮੁਖੀ ਰਾਜ ਸ਼ੇਖਾਵਤ ਨੇ ਕਿਹਾ ਕਿ ਜੋ ਪੁਲਿਸ ਮੁਲਾਜ਼ਮ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰੇਗਾ, ਉਸਨੂੰ 1,11,11,111 ਰੁਪਏ (ਇਕ ਕਰੋੜ ਗਿਆਰਾਂ ਲੱਖ ਗਿਆਰਾਂ ਹਜ਼ਾਰ ਗਿਆਰਾਂ ਸੌ ਗਿਆਰਾਂ) ਰੁਪਏ ਦਾ ਇਨਾਮ ਦਿੱਤਾ ਜਾਵੇਗਾ |
ਜਿਕਰਯੋਗ ਹੈ ਕਿ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ‘ਚ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਸੀ। ਕਰਣੀ ਸੈਨਾ ਮੁਖੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਸਾਡੇ ਸੁਖਦੇਵ ਸਿੰਘ ਗੋਗਾਮੇੜੀ ਦਾ ਕਾਤਲ ਹੈ। ਲਾਰੈਂਸ (Lawrence Bishnoi) ਬਾਬਾ ਸਿੱਦੀਕੀ ਦੇ ਕਤਲ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਸੁਰਖੀਆਂ ‘ਚ ਹੈ। ਫਿਲਹਾਲ ਲਾਰੈਂਸ ਬਿਸ਼ਨੋਈ ਇਸ ਸਮੇਂ ਡਰੱਗ ਤਸਕਰੀ ਦੇ ਇੱਕ ਮਾਮਲੇ ‘ਚ ਗੁਜਰਾਤ ਦੀ ਸਾਬਰਮਤੀ ਜੇਲ੍ਹ ‘ਚ ਬੰਦ ਹੈ।