ਚੰਡੀਗੜ੍ਹ, 31 ਮਈ 2024: ਯੂਪੀ ਦੇ ਮਿਰਜ਼ਾਪੁਰ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਅੱਤ ਦੀ ਗਰਮੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਚੋਣ ਡਿਊਟੀ ‘ਤੇ ਜਾ ਰਹੇ ਜਵਾਨ ਤੇ ਹੋਰ ਕਰਮਚਾਰੀਆਂ ‘ਤੇ ਪੋਲਿੰਗ ਸਥਾਨ ’ਤੇ ਪਹੁੰਚਦੇ- ਪਹੁੰਚਦੇ ਹੀ ਕਈ ਜਣੇ ਬਿਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਪੰਜ ਹੋਮ ਗਾਰਡ, ਸੀਐਮਓ ਦਫ਼ਤਰ ਦੇ ਇੱਕ ਕਲਰਕ ਅਤੇ ਇੱਕ ਸਵੀਪਰ ਦੀ ਇਲਾਜ ਦੌਰਾਨ ਮੌਤ ਦੀ ਖ਼ਬਰ ਹੈ |
21 ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਮੁਲਾਜ਼ਮਾਂ ਸਮੇਤ 30 ਤੋਂ ਵੱਧ ਜਣਿਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ, ਜਿਸ ਕਾਰਨ ਅਚਾਨਕ ਹੋਈ ਮੌਤ ਨੇ ਹਲਚਲ ਮਚਾ ਦਿੱਤੀ। ਜ਼ਿਲ੍ਹਾ ਮੈਜਿਸਟਰੇਟ, ਐਸ.ਪੀ., ਪ੍ਰਿੰਸੀਪਲ ਮੌਕੇ ’ਤੇ ਪੁੱਜੇ। ਬਿਮਾਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।
ਸ਼ੁੱਕਰਵਾਰ ਨੂੰ ਰਵਾਨਾ ਹੋਣ ਵਾਲੀਆਂ ਪੋਲਿੰਗ ਪਾਰਟੀਆਂ ਵੀ ਗਰਮੀ ਕਾਰਨ ਪ੍ਰੇਸ਼ਾਨ ਰਹੀਆਂ। ਲੋਕ ਪਸੀਨੇ ਵਿਚ ਭਿੱਜ ਗਏ। ਇਸ ਦੌਰਾਨ ਕਈ ਲੋਕ ਗਰਮੀ ਕਾਰਨ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਇਸ ਦਰਦਨਾਕ ਘਟਨਾ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਮਿਰਜ਼ਾਪੁਰ ‘ਚ ਪੋਲਿੰਗ ਪਾਰਟੀਆਂ ਦੇ 7 ਕਰਮਚਾਰੀਆਂ ਦੀ ਮੌਤ ਦੀ ਖ਼ਬਰ ਬਹੁਤ ਦੁਖਦ ਹੈ।