Site icon TheUnmute.com

NASA: ਜੇਮਸ ਵੈਬ ਸਪੇਸ ਟੈਲੀਸਕੋਪ ਇਤਿਹਾਸਕ ਮਿਸ਼ਨ ‘ਤੇ ਹੋਈ ਰਵਾਨਾ

James Webb Space Telescope

ਚੰਡੀਗੜ੍ਹ 26 ਦਸੰਬਰ 2021: ਨਾਸਾ (NASA) ਦੀ ‘ਜੇਮਸ ਵੈੱਬ ਪੁਲਾੜ ਦੂਰਬੀਨ’ (James Webb Space Telescope) ਨੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ਸਥਿਤ ਫਰੇਂਚ ਗੁਯਾਨਾ ਪੁਲਾੜ ਕੇਂਦਰ ਤੋਂ ਕ੍ਰਿਸਮਸ ਦੀ ਸਵੇਰ ਯੂਰਪੀ ਰਾਕੇਟ ‘ਏਰੀਅਨ’ ’ਤੇ ਸਵਾਰ ਹੋ ਕੇ ਪੁਲਾੜ ਲਈ ਉਡਾਣ ਭਰੀ ਹੈ | ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਤਾਕਤਵਰ ਪੁਲਾੜੀ ਦੂਰਬੀਨ ਸ਼ਨੀਵਾਰ ਨੂੰ ਆਪਣੀ ਮੁਹਿੰਮ ’ਤੇ ਰਵਾਨਾ ਹੋ ਗਈ| ਜੇਮਸ ਵੈੱਬ ((James Webb Space Telescope) ਪੁਲਾੜ ਦੂਰਬੀਨ ਜੋ ਕਿ ਸ਼ੁਰੂਆਤੀ ਤਾਰਿਆਂ ਅਤੇ ਆਕਾਸ਼ਗੰਗਾਵਾਂ ਦੀ ਖੋਜ ਦੇ ਨਾਲ ਹੀ ਜੀਵਨ ਦੇ ਸੰਕੇਤਾਂ ਦਾ ਪਤਾ ਲਗਾਉਣ ਲਈ ਬ੍ਰਹਿਮੰਡ ਦੀ ਪੜਤਾਲ ਕਰੇਗੀ। ਇਹ ਲਗਭਗ 10 ਅਰਬ ਡਾਲਰ ਦੀ ਲਾਗਤ ਨਾਲ ਬਣੀ ਹੈ | ਇਹ ਵੈਧਸ਼ਾਲਾ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ 16 ਲੱਖ ਕਿਲੋਮੀਟਰ ਜਾਂ ਚੰਦ ਤੋਂ ਚਾਰ ਗੁਣਾ ਜ਼ਿਆਦਾ ਦੂਰੀ ਦੀ ਯਾਤਰਾ ਤੈਅ ਕਰੇਗੀ। ਇਸ ਨੂੰ ਉੱਥੇ ਪਹੁੰਚਣ ਵਿਚ ਇਕ ਮਹੀਨੇ ਦਾ ਸਮਾਂ ਲੱਗੇਗਾ ਅਤੇ ਫਿਰ ਅਗਲੇ 5 ਮਹੀਨਿਆਂ ਵਿਚ ਇਸ ਦੀਆਂ ਅੱਖਾਂ ਬ੍ਰਹਿਮੰਡ ਦੀ ਪੜਤਾਲ ਸ਼ੁਰੂ ਕਰਨ ਕਰੇਗੀ |

ਨਾਸਾ (NASA) ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਇਹ ਸਾਨੂੰ ਸਾਡੇ ਬ੍ਰਹਿਮੰਡ ਅਤੇ ਉਸ ਵਿਚ ਸਾਡੇ ਸਥਾਨ ਦੀ ਬਿਹਤਰ ਸਮਝ ਦੇਣ ਜਾ ਰਹੀ ਹੈ ਕਿ ਅਸੀਂ ਕੌਣ ਹਾਂ, ਅਸੀਂ ਕੀ ਹਾਂ। ਹਾਲਾਂਕਿ ਉਨ੍ਹਾਂ ਚੌਕਸ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਜਦੋਂ ਤੁਸੀਂ ਇਕ ਵੱਡਾ ਪੁਰਸਕਾਰ ਚਾਹੁੰਦੇ ਹਨ ਤਾਂ ਤੁਹਾਡੇ ਸਾਹਮਣੇ ਆਮ ਤੌਰ ’ਤੇ ਇਕ ਵੱਡਾ ਜੋਖਿਮ ਹੁੰਦਾ ਹੈ। ਏਰੀਅਨਸਪੇਸ ਦੇ ਮੁੱਖ ਕਾਰਜ ਅਧਿਕਾਰੀ ਸਟੀਫਨ ਇੰਸਾਰਾਈਲ ਨੇ ਪ੍ਰੀਖਣ ਤੋਂ ਕੁਝ ਮਿੰਟ ਪਹਿਲਾਂ ਕਿਹਾ, ਅਸੀਂ ਅੱਜ ਸਵੇਰੇ ਮਨੁੱਖਤਾ ਲਈ ਪ੍ਰੀਖਣ ਕਰ ਰਹੇ ਹਾਂ।

ਪੁਲਾੜ ਤੋਂ ਵਿਗਿਆਨੀ ਉਪਯੋਗ ਦੀ ਪਹਿਲੀ ਤਸਵੀਰ ਜੇਮਸ ਵੇੱਬ ਟੈਲੀਸਕੋਪ ਤੋਂ ਲੱਗਭਗ 6 ਮਹੀਨੇ ਬਾਅਦ ਮਿਲੇਗੀ ਕਿਉਂਕਿ ਇਸ ਨੂੰ ਸੂਰਜ ਦੀ ਐੱਲ2 ਜਮਾਤ ਵਿਚ ਸਥਾਪਿਤ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨ ਵਿਚ 6 ਮਹੀਨੇ ਦਾ ਸਮਾਂ ਲੱਗੇਗਾ।

Exit mobile version