July 4, 2024 4:43 am
Article 370

ਫਿਲਮ ‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਦਾ ਮੁੱਦਾ ਸੁਪਰੀਮ ਕੋਰਟ ਪਹੁੰਚਿਆ

ਚੰਡੀਗੜ੍ਹ, 09 ਮਈ 2023: ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਫਿਲਮ ‘ਦਿ ਕੇਰਲਾ ਸਟੋਰੀ’ (The Kerala Story) ਅਤੇ ਅਦਾ ਸ਼ਰਮਾ ਅਭਿਨਿਤ ‘ਦਿ ਕੇਰਲਾ ਸਟੋਰੀ’ ਸੁਰਖੀਆਂ ਵਿੱਚ ਹੈ । ਫਿਲਮ ਦੀ ਬਦੌਲਤ ਦੇਸ਼ ਵਿੱਚ ਦੋ ਧੜੇ ਨਜ਼ਰ ਆ ਰਹੇ ਹਨ । ਕੁਝ ਲੋਕ ਇਸ ਦਾ ਸਮਰਥਨ ਕਰ ਰਹੇ ਹਨ ਤਾਂ ਕੁਝ ਇਸ ਦਾ ਸਖਤ ਵਿਰੋਧ ਕਰ ਰਹੇ ਹਨ। ਇਸ ਦੌਰਾਨ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸੁਪਰੀਮ ਕੋਰਟ ਦੇ ਦਰਵਾਜ਼ੇ ‘ਤੇ ਪਹੁੰਚ ਗਿਆ ਹੈ। ਦਰਅਸਲ, ਕੇਰਲ ਹਾਈ ਕੋਰਟ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਲਈ ਅੰਤਰਿਮ ਆਦੇਸ਼ ਜਾਰੀ ਕੀਤਾ ਸੀ, ਜਿਸ ਦੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 15 ਮਈ ਨੂੰ ਤੈਅ ਕੀਤੀ ਹੈ।

ਸੁਪਰੀਮ ਕੋਰਟ ਮੰਗਲਵਾਰ ਨੂੰ ਫਿਲਮ ‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਨ ਵਾਲੇ ਕੇਰਲ ਹਾਈਕੋਰਟ ਦੇ ਅੰਤਰਿਮ ਆਦੇਸ਼ ਦੇ ਖਿਲਾਫ ਅਪੀਲ ‘ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ । ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 15 ਮਈ ਨੂੰ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਹਫਤੇ, ਕੇਰਲ ਹਾਈਕੋਰਟ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਟ੍ਰੇਲਰ ਵਿੱਚ ਕਿਸੇ ਵਿਸ਼ੇਸ਼ ਭਾਈਚਾਰੇ ਲਈ ਇਤਰਾਜ਼ਯੋਗ ਕੁਝ ਨਹੀਂ ਹੈ।

‘ਦਿ ਕੇਰਲਾ ਸਟੋਰੀ’ (The Kerala Story) ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਫਿਲਮ ਵਿੱਚ ਸ਼ੁਰੂ ਵਿੱਚ ਕੇਰਲਾ ਤੋਂ ਕਥਿਤ ਤੌਰ ‘ਤੇ ਲਾਪਤਾ ਹੋਈਆਂ 32,000 ਔਰਤਾਂ ਦੀ ਖੋਜ ਨੂੰ ਦਰਸਾਇਆ ਜਾਣਾ ਸੀ, ਪਰ ਫਿਲਮ ਦੇ ਟ੍ਰੇਲਰ ਰਿਲੀਜ਼ ਦੇ ਆਲੇ-ਦੁਆਲੇ ਦੇ ਵਿਵਾਦ ਤੋਂ ਬਾਅਦ ਕਹਾਣੀ ਨੂੰ ਚਾਰ ਕੁੜੀਆਂ ‘ਤੇ ਕੇਂਦ੍ਰਿਤ ਕਰਨ ਲਈ ਬਦਲ ਦਿੱਤਾ ਗਿਆ ਸੀ। ‘ਦਿ ਕੇਰਲ ਸਟੋਰੀ’ ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਵਾਦ-ਵਿਵਾਦ ਵਾਲੀ ਫ਼ਿਲਮ ‘ਦਿ ਕੇਰਲ ਸਟੋਰੀ’ ਦੀ ਸਕ੍ਰੀਨਿੰਗ ’ਤੇ ਤੁਰੰਤ ਰੋਕ ਲਾਉਣ ਦੇ ਹੁਕਮ ਦਿੱਤੇ ਹਨ, ਇਸਦੇ ਨਾਲ ਹੀ ਫਿਲਮ ਦਿ ਕੇਰਲ ਸਟੋਰੀ ਮੱਧ ਪ੍ਰਦੇਸ਼ ਵਿੱਚ ਟੈਕਸ ਮੁਕਤ ਹੋਵੇਗੀ।