July 2, 2024 10:00 pm
International Gita Mahotsav

ਬ੍ਰਹਮਸਰੋਵਰ ਦੇ ਪਵਿੱਤਰ ਕੰਢੇ ‘ਤੇ 24 ਦਸੰਬਰ ਤੱਕ ਚੱਲੇਗਾ ਕੌਮਾਂਤਰੀ ਗੀਤਾ ਮਹੋਤਸਵ

ਚੰਡੀਗੜ੍ਹ, 18 ਦਸੰਬਰ 2023: ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਅਤੇ ਗੀਤਾ ਦੇ ਸ਼ਲੋਕਾਂ ਦੇ ਉਚਾਰਣ ਦੇ ਵਿਚ ਕੁੁਰੂਕਸ਼ੇਤਰ ਦੇ ਕੌਮਾਂਤਰੀ ਗੀਤਾ ਮਹੋਤਸਵ-2023 (International Gita Mahotsav) ਦਾ ਆਗਾਜ ਹੋਇਆ। ਇਸ ਆਗਾਜ ਦੇ ਨਾਂਲ ਹੀ ਬ੍ਰਹਮਸਰੋਵਰ ਦੇ ਚਾਰੋ ਪਾਸੇ ਪਵਿੱਤਰ ਗ੍ਰੰਥ ਗੀਤਾ ਦੇ ਸ਼ਲੋਕਉਚਾਰਣ ਨਾਲ ਪੂਰੀ ਫਿਜਾ ਹੀ ਗੀਤਮਈ ਹੋ ਗਈ। ਇਸ ਦੇ ਨਾਲ ਹੀ ਉੱਪ ਰਾਸ਼ਟਰਪਤੀ ਜਗਦੀਪ ਧਨਖੜ , ਮੁੱਖ ਮੰਤਰੀ ਮਨੋਹਰ ਲਾਲ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਕਰ ਵਿਧੀਵਤ ਰੂਪ ਨਾਲ 17 ਦਸੰਬਰ ਤੋਂ 24 ਦਸੰਬਰ ਤੱਕ ਚਲਣ ਵਾਲੇ ਕੌਮਾਂਤਰੀ ਗੀਤਾ ਮਹੋਤਸਵ 2023 ਦੀ ਸ਼ੁਰੂਆਤ ਕੀਤੀ।

ਕੌਮਾਂਤਰੀ ਗੀਤਾ ਮਹੋਤਸਵ 2023 (International Gita Mahotsav) ਵਿਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਧਰਮਖੇਤਰ ਕੁਰੂਕਸ਼ੇਤਰ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਇੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਕਲਾਕਾਰਾਂ ਨੇ ਆਪਣੇ-ਆਪਣੇ ਸੂਬੇ ਦੀ ਵੈਸ਼ਭੂਸ਼ਾ ਵਿਚ ਸੁਸਜਿਤ ਹੋ ਕੇ ਲੋਕ ਨਾਚਾਂ ‘ਤੇ ਝੂਮਕੇ ਦੂਰ-ਦਰਾਜ ਤੋਂ ਆਏ ਮਹਿਮਾਨਾਂ ਅਤੇ ਸੈਨਾਨੀਆਂ ਦਾ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਪਹੁੰਚਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੇ ਬਾਅਦ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬ੍ਰਹਮਸਰੋਵਰ ਦੇ ਪਵਿੱਤ ਜਲ ਦੀ ਪੁਜਾ ਅਰਚਨਾ ਕੀਤੀ ਅਤੇ ਪਵਿੱਤਰ ਗ੍ਰੰਥ ਗੀਤਾ ‘ਤੇ ਪੁਸ਼ਪ ਅਰਪਿਤ ਕਰ ਪੂਜਨ ਕੀਤਾ ਅਤੇ ਗੀਤਾ ਮਹਾਆਰਤੀ ਵਿਚ ਹਿੱਸ ਲਿਆ।

ਉੱਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਨੇ ਅਚਾਰਿਆ ਪੰਡਿਤ ਨਰੇਸ਼ ਤੇ ਵੈਦਪਾਠੀ ਵਿਦਿਆਰਥੀਆਂ ਅਤੇ ਵਿਦਵਾਦਨਾਂ ਵੱਲੋਂ ਸ਼ਲੋਕਉਚਾਰਣ ਦੇ ਵਿਚ ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਨਾਲ ਕੌਮਾਂਤਰੀ ਗੀਤਾ ਮਹੋਤਸਵ-2023 ਦੀ ਸ਼ੁਰੂਆਤ ਕੀਤੀ। ਇਸ ਦੇ ਬਾਅਦ ਸਾਰੇ ਮਹਿਮਾਨਾਂ ਨੇ ਭਾਗੀਦਾਰੀ ਰਾਜ ਅਸਮ ਦੇ ਪੈਵੇਲਿਅਨ ਵਿਚ ਅਸਮ ਸੂਬੇ ਦੇ ਖਾਨ-ਪੀਣ, ਰਹਿਣ-ਸਹਿਨ , ਪਰਿਧਾਨਾਂ ਸਮੇਤ ਹੋਰ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸ਼ਾਉਣ ਵਾਲੇ ਸਟਾਲਾਂ ਦਾ ਅਵਲੋਕਨ ਕੀਤਾ। ਇਸ ਦੇ ਬਾਅਦ ਸਾਰੇ ਮਹਿਮਾਨਾਂ ਨੇ ਇਸ ਮਹੋਤਸਵ ਵਿਚ ਬਣਾਏ ਗਏ ਹਰਿਆਣਾ ਪੈਵੇਲਿਅਨ ਦੀ ਸਭਿਆਚਾਰਕ ਵਿਰਾਸਤ ਦੇ ਦਰਸ਼ਨ ਕੀਤੇ।

ਇਹ ਮਹੋਤਸਵ 17 ਦਸੰਬਰ ਤੋਂ 24 ਦਸੰਬਰ ਤੱਕ ਚੱਲੇਗਾ। ਇਸ ਮਹੋਤਸਵ ਵਿਚ 18 ਹਜਾਰ ਵਿਦਿਆਰਥੀਆਂ ਦੇ ਨਾਲ ਵਿਸ਼ਵ ਗੀਤਾ ਪਾਠ , ਉੱਤਰ ਖੇਤਰ ਸਭਿਆਚਾਰਕ ਕਲਾ ਕੇਂਦਰ ਪਟਿਆਲਾ, ਹਰਿਆਣਾ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਦੇ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, ਸੰਤ ਸਮੇਲਨ, ਬ੍ਰਹਮਸਰੋਵਰ ਦੀ ਮਹਾਆਰਤੀ, ਦੀਪ ਉਤਸਵ, 48 ਕੋਸ ਦੇ 164 ਤੀਰਥਾਂ ‘ਤੇ ਸਭਿਆਚਾਰਕ ਪ੍ਰੋਗ੍ਰਾਮ ਆਦਿ ਮੁੱਖ ਖਿੱਚ ਦੇ ਕੇਂਦਰ ਰਹਿਣਗੇ। ਇਸ ਦੇ ਲਈ ਪ੍ਰਸਾਸ਼ਲ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਸੁਰੱਖਿਆ ਅਤੇ ਵਿਵਸਥਾ ਦੇ ਤਮਾਮ ਪੁਖਤਾ ਇੰਤਜਾਮ ਕੀਤੇ ਗਏ ਹਨ।