July 7, 2024 12:32 pm
SOCH organization

SOCH ਸੰਸਥਾ ਦਾ ਉਪਰਾਲਾ: ਲੁਧਿਆਣਾ ‘ਚ ਲੱਗੇਗਾ ਤੀਜਾ ਵਾਤਾਵਰਣ ਸੰਭਾਲ ਮੇਲਾ, ਇੰਝ ਕਰੋ ਅਪਲਾਈ

ਚੰਡੀਗੜ੍ਹ, 25 ਦਸੰਬਰ 2023: ਸਮਾਜ ਸੇਵੀ ਸੰਸਥਾ ‘ਸੋਚ’ (Society for Conservation and Healing of Environment) ਵੱਲੋਂ ਤੀਜਾ ਵਾਤਾਵਰਣ ਸੰਭਾਲ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ 3 ਤੇ 4 ਫਰਵਰੀ 2024 ਨੂੰ ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿਖੇ ਕੀਤਾ ਜਾਵੇਗਾ। ਇਸ ਬਾਰੇ ਸਾਰੀ ਜਾਣਕਾਰੀ ਸੋਚ ਸੰਸਥਾ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਲੱਖੇਵਾਲੀ, ਸਕੱਤਰ ਡਾ. ਬ੍ਰਿਜਮੋਹਨ ਭਾਰਦਵਾਜ, ਸੰਸਥਾ ਦੇ ਸਰਪ੍ਰਸਤ ਸੰਤ ਗੁਰਮੀਤ ਸਿੰਘ ਤੇ ਡਾ. ਸੁਰਜੀਤ ਪਾਤਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸ਼੍ਰੇਣੀਆਂ ਹਨ, ਜਿਨ੍ਹਾਂ ਲਈ 5 ਲੱਖ ਤੱਕ ਦੇ ਇਨਾਮ ਵੰਡੇ ਜਾਣਗੇ। ਇਸ ਦੇ ਨਾਲ ਹੀ ਬੱਚਿਆਂ ਲਈ ਵੀ ਵਾਤਾਵਰਣ ਸਬੰਧੀ ਪੋਸਟਰ, ਪੇਂਟਿੰਗ, ਤੇ ਮਾਡਲ ਬਣਾਉਣ ਦੇ ਮੁਕਾਬਲੇ ਹੋਣਗੇ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਵਿਰਾਸਤੀ ਰੁੱਖਾਂ ਬਾਰੇ, ਪਾਣੀ ਤੇ ਮਿੱਟੀ ਦੀ ਸਾਂਭ ਸੰਭਾਲ, ਜੈਵਿਕ ਖੇਤੀ, ਹਵਾ ਪ੍ਰਦੂਸ਼ਣ ਘਟਾਉਣ, ਊਰਜਾ ਸੰਭਾਲ ਸਿਹਤਮੰਦ ਜੀਵਨਸ਼ੈਲੀ ਆਦਿ ਬਾਰੇ ਦੱਸਦੇ ਸਟਾਲ ਵੀ ਲਗਾਏ ਜਾਣਗੇ।

ਅਵਾਰਡ ਅਪਲਾਈ ਕਰਨ ਦੀ ਆਖ਼ਰੀ ਮਿਤੀ 8 ਜਨਵਰੀ 2024 ਹੈ। ਅਪਲਾਈ ਕਰਨ ਦੀ ਪ੍ਰਕਿਰਿਆ ਹੇਠਾਂ ਦਿੱਤੀ ਗਈ ਹੈ:

1. ਫਾਰਮ www.sochngo.org ਵੈਬਸਾਈਟ ਤੋਂ ਡਾਉਨਲੋਡ ਕਰੋ।
2. ਫਾਰਮ ਭਰਨ ਮਗਰੋਂ ਈ-ਮੇਲ: sochngo.award@gmail.com ‘ਤੇ ਭੇਜੋ।