Site icon TheUnmute.com

ਉਦਯੋਗ ਮੰਤਰੀ ਨੇ ਕਰਨਾਲ ਝੀਲ ਵਿਖੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ

ਇਲੈਕਟ੍ਰਿਕ

ਭਾਰਤ-ਹੈਵੀ ਇਲੈਕਟ੍ਰਿਕਸ ਲਿਮਟਿਡ (ਬੀਐੱਚਈਐੱਲ) ਵੱਲੋਂ ਭਾਰੀ ਉਦਯੋਗਾਂ ਬਾਰੇ ਮੰਤਰਾਲਾ ਦੀ ਯੋਜਨਾ ਫ਼ੇਮ-1 [ ਫਾਸਟਰ ਅਡਾਪਸ਼ਨ ਅਤੇ ਮੈਨੂਫੈਕਚਰਿੰਗ ਆਫ (ਹਾਈਬ੍ਰਿਡ)ਐਂਡ ਇਲੈਕਟ੍ਰਿਕ ਵਹਿਕਲਜ਼ ਇਨ ਇੰਡੀਆ ] ਅਧੀਨ ਸਥਾਪਿਤ ਕੀਤੇ ਗਏ ਸੋਲਰ-ਅਧਾਰਤ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ (ਐੱਸਈਵੀਸੀਜ) ਦੇ ਨੈਟਵਰਕ ਨਾਲ ਦਿੱਲੀ-ਚੰਡੀਗੜ੍ਹ ਹਾਈਵੇ ਦੇਸ਼ ਦਾ ਪਹਿਲਾ ਈ-ਵਾਹਨ ਅਨੁਕੂਲ ਹਾਈਵੇ ਬਣ ਗਿਆ ਹੈ। ਕਰਨ ਝੀਲ ਰਿਜੋਰਟ ਵਿਖੇ ਅਤਿ ਆਧੁਨਿਕ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹਿੰਦਰ ਨਾਥ ਪਾਂਡੇ ਨੇ ਸ਼੍ਰੀ ਅਰੁਣ ਗੋਇਲ, ਸਕੱਤਰ (ਐਮਐਚਆਈ), ਬੀਐੱਚਈਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਨਲਿਨ ਸਿੰਘਲ ਦੀ ਮੌਜੂਦਗੀ ਵਿੱਚ ਵਰਚੁਅਲ ਤੌਰ ਤੇ ਕੀਤਾ। ਐੱਮਐੱਚਆਈ ਅਤੇ ਬੀਐੱਚਈਐੱਲ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਹਾਜ਼ਿਰ ਸਨ।

ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ‘ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਯਾਦ ਕਰਦਿਆਂ ਡਾ. ਪਾਂਡੇ ਨੇ ਕਿਹਾ,” ਮਾਨਯੋਗ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਾਤਾਵਰਣ ਸੁਰੱਖਿਆ ਦਾ ਉਨ੍ਹਾਂ ਹੀ ਮਹੱਤਵ ਹੈ ਜਿਨ੍ਹਾਂ ਰਾਸ਼ਟਰੀ ਸੁਰੱਖਿਆ ਦਾ, ਅਤੇ ਭਾਰਤ ਊਰਜਾ ਦੇ ਖੇਤਰ ਵਿੱਚ ਸੁਤੰਤਰ ਬਣਨ ਲਈ ਹਰ ਕੋਸ਼ਿਸ਼ ਕਰ ਰਿਹਾ ਹੈ।”ਭਾਰਤ ਵਾਤਾਵਰਣ ਸੁਰੱਖਿਆ ਦੀ ਇੱਕ ਜੋਸ਼ੀਲੀ ਆਵਾਜ਼ ਹੈ ਜਿਸ ਵਿੱਚ ਜਲਵਾਯੂ ਪਰਿਵਰਤਨ, ਊਰਜਾ ਦੀ ਸੰਭਾਲ, ਜਾਂ ਸਾਫ਼ ਸੁਥਰੀ ਊਰਜਾ ਪਰਿਵਰਤਨ ਦੇ ਯਤਨ ਆਦਿ ਸ਼ਾਮਲ ਹਨ ਅਤੇ ਵਾਤਾਵਰਣ ਵਿੱਚ ਰਾਸ਼ਟਰ ਦੇ ਯਤਨਾਂ ਨੇ ਲੋੜੀਂਦੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।

ਕਰਨਾਲ ਝੀਲ ਰਿਜੋਰਟ ਵਿਖੇ ਈਵੀ ਚਾਰਜਿੰਗ ਸਟੇਸ਼ਨ, ਰਣਨੀਤਕ ਤੌਰ ‘ਤੇ ਦਿੱਲੀ-ਚੰਡੀਗੜ੍ਹ ਹਾਈਵੇ ਦੇ ਮੱਧ ਬਿੰਦੂ’ ਤੇ ਸਥਿਤ ਹੈ, ਅਤੇ ਦੇਸ਼ ਵਿੱਚ ਇਸ ਸਮੇਂ ਚੱਲ ਰਹੀਆਂ ਹਰ ਕਿਸਮ ਦੀਆਂ ਈ-ਕਾਰਾਂ ਦੀ ਪੂਰਤੀ ਲਈ ਤਿਆਰ ਹੈ। ਇਸ ਤੋਂ ਇਲਾਵਾ, ਕੰਪਨੀ ਇਸ ਸਾਲ ਦੇ ਅੰਦਰ, ਇਸ ਹਾਈਵੇ ‘ਤੇ ਹੋਰ ਚਾਰਜਿੰਗ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ’ ਤੇ ਵੀ ਕੰਮ ਕਰ ਰਹੀ ਹੈ।

ਇਸੇ ਤਰ੍ਹਾਂ ਦੇ ਈਵੀ ਚਾਰਜਰਾਂ ਦੀ ਹਾਈਵੇ ਉਪਰ 25-30 ਕਿਲੋਮੀਟਰ ਦੇ ਨਿਯਮਤ ਅੰਤਰਾਲਾਂ ਤੇ ਸਥਾਪਨਾ ਇਲੈਕਟ੍ਰਿਕ ਵਾਹਨ ਯੂਜ਼ਰਾਂ ਵਿੱਚ ਰੇਂਜ ਦੀ ਚਿੰਤਾ ਨੂੰ ਦੂਰ ਕਰੇਗੀ ਅਤੇ ਇੰਟਰ-ਸਿਟੀ ਯਾਤਰਾ ਲਈ ਉਨ੍ਹਾਂ ਦੇ ਭਰੋਸੇ ਨੂੰ ਵਧਾਏਗੀ। ਐਸਈਵੀਸੀ ਸਟੇਸ਼ਨ ਵਿਅਕਤੀਗਤ ਗਰਿੱਡ ਨਾਲ ਜੁੜੀ ਛੱਤ ਦੇ ਸੋਲਰ ਪਲਾਂਟਾਂ ਨਾਲ ਲੈਸ ਹਨ ਜੋ ਚਾਰਜਿੰਗ ਸਟੇਸ਼ਨਾਂ ਨੂੰ ਗ੍ਰੀਨ ਅਤੇ ਸਾਫ਼ ਸੁੱਥਰੀ ਊਰਜਾ ਸਪਲਾਈ ਕਰਨਗੇ।

Exit mobile version