Asian Games

ਏਸ਼ੀਆਈ ਖੇਡਾਂ ‘ਚ ਭਾਰਤੀ ਮਹਿਲਾ ਹਾਕੀ ਟੀਮ ਦੀ ਧਮਾਕੇਦਾਰ ਸ਼ੁਰੂਆਤ, ਸਿੰਗਾਪੁਰ ਨੂੰ 13-0 ਨਾਲ ਹਰਾਇਆ

ਚੰਡੀਗੜ੍ਹ, 27 ਸਤੰਬਰ 2023: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ (Asian Games) ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਸਵਿਤਾ ਪੂਨੀਆ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸਿੰਗਾਪੁਰ ਨੂੰ 13-0 ਨਾਲ ਹਰਾ ਦਿੱਤਾ । ਹਾਕੀ ਮੈਚ ਦੌਰਾਨ ਭਾਰਤ ਲਈ ਸੰਗੀਤਾ ਕੁਮਾਰੀ ਨੇ 3 ਗੋਲ ਕੀਤੇ। ਹਾਲਾਂਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੂੰ ਮਲੇਸ਼ੀਆ, ਦੱਖਣੀ ਕੋਰੀਆ, ਹਾਂਗਕਾਂਗ ਅਤੇ ਸਿੰਗਾਪੁਰ ਦੇ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ।

ਇਸ ਪੂਲ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੇ ਹਾਂਗਕਾਂਗ ਨੂੰ 8-0 ਨਾਲ ਹਰਾਇਆ ਸੀ। ਜਦਕਿ ਦੂਜੇ ਮੈਚ ਵਿੱਚ ਦੱਖਣੀ ਕੋਰੀਆ ਨੇ ਸਿੰਗਾਪੁਰ ਨੂੰ 4-0 ਨਾਲ ਹਰਾਇਆ। ਹੁਣ ਭਾਰਤੀ ਟੀਮ ਨੇ ਸਿੰਗਾਪੁਰ ਨੂੰ 13-0 ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਸ ਤਰ੍ਹਾਂ ਸਿੰਗਾਪੁਰ ਦੀ ਟੀਮ ਨੂੰ ਲਗਾਤਾਰ ਦੂਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Scroll to Top