ਚੰਡੀਗੜ੍ਹ 13 ਸਤਬੰਰ 2023: ਏਸ਼ੀਆ ਕੱਪ (Asia Cup) ਦੇ ਸੁਪਰ-4 ਦੌਰ ‘ਚ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ‘ਚ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਣਾ ਹੈ। ਇਸ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 213 ਦੌੜਾਂ ਬਣਾਈਆਂ ਅਤੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 172 ਦੌੜਾਂ ‘ਤੇ ਹੀ ਸਿਮਟ ਗਈ। ਸ਼੍ਰੀਲੰਕਾ ਲਈ ਦੁਨਿਥ ਵੇਲਾਲਾਗੇ ਨੇ ਪੰਜ ਅਤੇ ਚਾਰਥ ਅਸਾਲੰਕਾ ਨੇ ਚਾਰ ਵਿਕਟਾਂ ਲਈਆਂ। ਸ੍ਰੀਲੰਕਾ ਦੀ ਪਾਰੀ ਵਿੱਚ ਵੇਲਾਲਾਗੇ ਨੇ ਸਭ ਤੋਂ ਵੱਧ 42 ਨਾਬਾਦ ਦੌੜਾਂ ਬਣਾਈਆਂ।