July 5, 2024 12:35 am
Indian team

ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੈਸਟ ਮੈਚ ਲਈ ਕੇਪਟਾਊਨ ਪੁੱਜੀ ਭਾਰਤੀ ਟੀਮ, ਭਾਰਤ ਕੇਪਟਾਊਨ ਕਦੇ ਨਹੀਂ ਜਿੱਤ ਸਕਿਆ ਟੈਸਟ ਮੈਚ

ਚੰਡੀਗੜ੍ਹ, 1 ਜਨਵਰੀ 2023: ਭਾਰਤੀ ਟੀਮ (Indian team) ਦੱਖਣੀ ਅਫਰੀਕਾ ਦੌਰੇ ‘ਤੇ ਆਪਣਾ ਆਖ਼ਰੀ ਟੈਸਟ ਮੈਚ ਖੇਡਣ ਲਈ ਕੇਪਟਾਊਨ ਪਹੁੰਚ ਗਈ ਹੈ। ਭਾਰਤੀ ਟੀਮ ਨੇ ਇੱਥੇ 3 ਜਨਵਰੀ ਤੋਂ ਦੌਰੇ ਦਾ ਦੂਜਾ ਅਤੇ ਆਖ਼ਰੀ ਟੈਸਟ ਮੈਚ ਖੇਡਣਾ ਹੈ।

ਕੇਪਟਾਊਨ ਪਹੁੰਚ ਕੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਟੀਮ ਦੇ ਕੇਪਟਾਊਨ ਪਹੁੰਚਣ ਦਾ ਵੀਡੀਓ ਬੀਸੀਸੀਆਈ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕੀਤਾ ਹੈ। ਜਿਸ ਵਿੱਚ ਸਾਰੇ ਖਿਡਾਰੀ ਅਤੇ ਸਪੋਰਟ ਸਟਾਫ਼ ਮੈਂਬਰ ਏਅਰਪੋਰਟ ਤੋਂ ਉਤਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਸਿਰਾਜ ਇਕੱਲਾ ਅਜਿਹਾ ਖਿਡਾਰੀ ਹੈ ਜੋ ਕੁਝ ਕਹਿੰਦਾ ਨਜ਼ਰ ਆ ਰਿਹਾ ਹੈ। ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਿਰਾਜ ਨੇ ਕਿਹਾ ਕਿ 3 ਜਨਵਰੀ ਨੂੰ ਮਿਲਦੇ ਹਾਂ।

ਭਾਰਤ (Indian team) ਨੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ 6 ਟੈਸਟ ਖੇਡੇ ਅਤੇ ਟੀਮ ਇਕ ਵੀ ਨਹੀਂ ਜਿੱਤ ਸਕੀ। ਜਦੋਂ ਕਿ ਦੱਖਣੀ ਅਫਰੀਕਾ ਨੇ ਇਸ ਮੈਦਾਨ ‘ਤੇ 24 ਮੈਚ ਖੇਡੇ ਅਤੇ 45.8% ਭਾਵ 10 ਮੈਚ ਜਿੱਤੇ। ਦੂਜੇ ਟੈਸਟ ਲਈ ਮੁਹੰਮਦ ਸ਼ਮੀ ਦੀ ਥਾਂ ਅਵੇਸ਼ ਖਾਨ ਨੂੰ ਸ਼ਾਮਲ ਕੀਤਾ ਗਿਆ ਹੈ।
ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੂੰ ਦੂਜੇ ਟੈਸਟ ਮੈਚ ਲਈ ਮੁਹੰਮਦ ਸ਼ਮੀ ਦੀ ਜਗ੍ਹਾ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਮੁਹੰਮਦ ਸ਼ਮੀ ਦਾ ਨਾਂ ਦੱਖਣੀ ਅਫਰੀਕਾ ਦੌਰੇ ਲਈ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ‘ਚ ਸੀ ਪਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਮੀ ਫਿਟਨੈੱਸ ਟੈਸਟ ਪਾਸ ਨਾ ਕਰਨ ਕਾਰਨ ਦੌਰੇ ਤੋਂ ਬਾਹਰ ਹੋ ਗਏ ਸਨ।